ਟੀਵੀਕੇ ਸਰਕਾਰ ਦਾ ਵੱਡਾ ਵਿਸਥਾਰ : ਮੰਤਰੀ ਮੰਡਲ ਵਿਚ ਮਿਲੀ ਕਾਂਗਰਸੀ ਵਿਧਾਇਕਾਂ ਨੂੰ ਥਾਂ

ਚੇਨਈ, 21 ਮਈ 2026 : ਤਾਮਿਲਨਾਡੂ ਵਿੱਚ ਟੀਵੀਕੇ ਸਰਕਾਰ ਵਿਚ ਵਿਸਥਾਰ ਹੋਇਆ ਹੈ, ਜਿਸ ਤਹਿਤ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਥਾਂਵੀ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਹੇਠ ਚੱਲ ਰਹੀ ਟੀਵੀਕੇ ਸਰਕਾਰ ਨੇ ਵੀਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵੱਡਾ ਵਿਸਥਾਰ ਕਰ ਦਿੱਤਾ। ਮੁੱਖ ਮੰਤਰੀ ਵੱਲੋਂ ਭੇਜੇ ਗਏ 23 ਵਿਧਾਇਕਾਂ ਦੇ ਨਾਵਾਂ ਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ, ਜਿਸ ਤੋਂ ਬਾਅਦ ਸਾਰੇ ਨਵੇਂ ਮੈਂਬਰਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ।

ਇਸ ਕੈਬਨਿਟ ਵਿਸਥਾਰ ਦੀ ਸਭ ਤੋਂ ਚਰਚਿਤ ਗੱਲ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਵਿੱਚ ਐਂਟਰੀ ਰਹੀ। ਲਗਭਗ ਛੇ ਦਹਾਕਿਆਂ ਬਾਅਦ ਪਹਿਲੀ ਵਾਰ ਕਾਂਗਰਸ ਤਾਮਿਲਨਾਡੂ ਵਿੱਚ ਕਿਸੇ ਖੇਤਰੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਬਣੀ ਹੈ। ਮੁੱਖ ਮੰਤਰੀ ਵਿਜੇ ਨੇ ਆਪਣੇ ਮੰਤਰੀ ਮੰਡਲ ਵਿੱਚ ਦੋ ਕਾਂਗਰਸੀ ਵਿਧਾਇਕਾਂ ਨੂੰ ਵੀ ਥਾਂ ਦਿੱਤੀ ਹੈ, ਜਿਸਨੂੰ ਸੂਬੇ ਦੀ ਰਾਜਨੀਤੀ ਵਿੱਚ ਅਹਿਮ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

ਨਵੇਂ ਮੰਤਰੀ ਮੰਡਲ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਰਾਜਨੀਤਿਕ ਵਿਸ਼ਲੇਸ਼ਕ ਇਸ ਵਿਸਥਾਰ ਨੂੰ ਆਉਣ ਵਾਲੇ ਸਮੇਂ ਲਈ ਟੀਵੀਕੇ ਸਰਕਾਰ ਦੀ ਵੱਡੀ ਰਣਨੀਤੀ ਮੰਨ ਰਹੇ ਹਨ, ਜਿਸ ਰਾਹੀਂ ਖੇਤਰੀ ਅਤੇ ਗਠਜੋੜੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Scroll to Top