ਪਟਿਆਲਾ, 9 ਮਈ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਪੰਜ ਵੀਲਚੇਅਰ ਅਤੇ ਚਾਰ ਸੈਟਚਰ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਵਿਕਾਸ ਗੋਇਲ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਉਦਘਾਟਨ ਉਘੇ ਸਮਾਜ ਸੇਵੀ ਬੀ ਕੇ ਬਿੰਦਲ ਰਿਟਾਇਰ ਡਾਇਰੈਕਟਰ ਪੀ.ਐਸ.ਪੀ.ਸੀ.ਐਲ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੀਤਮੋਹਨ ਸਿੰਘ ਯੂ ਐਸ ਏ ਨੇ ਕੀਤੀ।ਵਿਸ਼ੇਸ਼ ਤੋਰ ਤੇ ਡਾਕਟਰ ਜੈ ਦੀਪ ਭਾਟੀਆ, ਸਿੱਖਿਆ ਸ਼ਾਸਤਰੀ ਅਨਿਲ ਭਾਰਤੀ, ਡਾਕਟਰ ਸੁਨੀਦਾ ਹਰਿੰਦਰਪਾਲ ਸ਼ਰਮਾ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ, ਮੈਡਮ ਅਮਰਜੀਤ ਕੌਰ,ਪ੍ਰੈਸ ਸਕੱਤਰ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਮੈਬਰ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ, ਜਸਬੀਰ ਸਿੰਘ,ਜੀ ਐਲ ਵਡੇਰਾ,ਸਤਪਾਲ ਪਰਾਸ਼ਰ, ਸਤੀਸ਼ ਜੌਸੀ, ਸੁਰਿੰਦਰ ਸਿੰਘ, ਡੀ ਪੀ ਸਿੰਘ, ਭੁਪਿੰਦਰ ਸਿੰਘ,ਰਵੀ ਸ਼ਰਮਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਿਕਾਸ ਗੋਇਲ ਨੇ ਕਿਹਾ ਕਿ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਲੋੜਵੰਦ ਮਰੀਜ਼ਾਂ ਲਈ ਸੈਟਚਰ ਅਤੇ ਵੀਲਚੇਅਰ ਦੇਣਾ ਸ਼ਲਾਘਾਯੋਗ ਉਪਰਾਲਾ ਹੈ।