Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 8:37 pm

+91 90915 01313 , +91 90916 01313

punjabbanni@gmail.com
punjabbani@yahoo.com

ਚੋਣਾਂ : ਦੱਖਣੀ ਰਾਜਾਂ ‘ਚ ਗਿਣਤੀ ਦੌਰਾਨ ਵੱਡੇ ਉਲਟਫੇਰ, ਤਾਮਿਲਨਾਡੂ ‘ਚ ਵਿਜੇ ਦਾ ਚਲਿਆ ਜਾਦੂ

ਚੋਣਾਂ : ਦੱਖਣੀ ਰਾਜਾਂ ‘ਚ ਗਿਣਤੀ ਦੌਰਾਨ ਵੱਡੇ ਉਲਟਫੇਰ, ਤਾਮਿਲਨਾਡੂ ‘ਚ ਵਿਜੇ ਦਾ ਚਲਿਆ ਜਾਦੂ

ਚੇਨਈ/ਤਿਰੁਵਨੰਤਪੁਰਮ, 4 ਮਈ 2026 : ਦੇਸ਼ ਵਿਚ ਜਿਥੇ ਬੰਗਾਲ ਅੰਦਰ ਭਾਜਪਾ ਦਾ ਜਾਦੂ ਚਲਿਆ ਹੈ, ਉਥੇਦੂਸਰੇ ਪਾਸੇ ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀ ਵੋਟ ਗਿਣਤੀ ਜਾਰੀ ਹੈ। ਦਸ ਦਈਏ ਕਿ ਤਾਜ਼ਾ ਰੁਝਾਨਾਂ ਨੇ ਕਈ ਹੈਰਾਨ ਕਰਨ ਵਾਲੇ ਮੋੜ ਪੇਸ਼ ਕੀਤੇ ਹਨ। ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੌਜੂਦਾ ਮੁੱਖ ਮੰਤਰੀ ਆਪਣੀਆਂ ਸੀਟਾਂ ‘ਤੇ ਪਿੱਛੇ ਦਿਖਾਈ ਦੇ ਰਹੇ ਹਨ, ਜਿਸ ਨਾਲ ਸਿਆਸੀ ਪਟੜੀ ਬਦਲਦੀ ਨਜ਼ਰ ਆ ਰਹੀ ਹੈ।

ਤਾਮਿਲਨਾਡੂ ਵਿੱਚ ਸਭ ਤੋਂ ਵੱਡਾ ਉਲਟਫੇਰ ਸਾਹਮਣੇ ਆਇਆ ਹੈ, ਜਿੱਥੇ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ Tamilaga Vetri Kazhagam ਨੇ ਚੋਣ ਮੈਦਾਨ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਜਾਦੂ ਚਲਾ ਦਿਤਾ ਹੈ। 234 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਟੀਵੀਕੇ 100 ਤੋਂ ਵੱਧ ਸੀਟਾਂ ‘ਤੇ ਬੜ੍ਹਤ ਬਣਾਈ ਬੈਠੀ ਹੈ ਅਤੇ ਬਹੁਮਤ ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਗਈ ਹੈ।

ਵਰਕਰਾਂ ਨੇ ਮਨਾਇਆ ਜਸ਼ਨ

ਦੂਸਰੇ ਪਾਸੇ ਟੀਵੀਕੇ ਦੀ ਇਸ ਉਭਰਦੀ ਕਾਮਯਾਬੀ ਨਾਲ ਪੂਰੇ ਸੂਬੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਹੈ। ਚੇਨਈ ਨੇੜੇ ਪਾਰਟੀ ਦਫ਼ਤਰ ਬਾਹਰ ਵਰਕਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦੇ ਅਤੇ ਖੁਸ਼ੀ ਮਨਾਉਂਦੇ ਨਜ਼ਰ ਆਏ। ਵਿਜੇ ਦੇ ਸਮਰਥਕ ਉਨ੍ਹਾਂ ਨੂੰ ਹੁਣ ਭਵਿੱਖ ਦੇ ਮੁੱਖ ਮੰਤਰੀ ਵਜੋਂ ਵੀ ਦੇਖ ਰਹੇ ਹਨ।

ਸੱਤਾਧਾਰੀ ਪਾਰਟੀ ਹੋਈ ਪਿਛੇ

ਸੱਤਾਧਾਰੀ Dravida Munnetra Kazhagam ਇਸ ਵਾਰ ਕਾਫ਼ੀ ਪਿੱਛੇ ਰਹਿੰਦੀ ਦਿਖ ਰਹੀ ਹੈ ਅਤੇ ਤੀਜੇ ਸਥਾਨ ‘ਤੇ ਖਿਸਕ ਗਈ ਹੈ, ਜਦਕਿ All India Anna Dravida Munnetra Kazhagam ਦੂਜੇ ਨੰਬਰ ‘ਤੇ ਬਰਕਰਾਰ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਐਮਕੇ Stalin ਵੀ ਆਪਣੇ ਹਲਕੇ ਵਿੱਚ ਪਿੱਛੇ ਰਹੇ ਹਨ, ਜੋ ਚੋਣ ਨਤੀਜਿਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

Scroll to Top