ਦਿੱਲੀ, 29 ਅਪ੍ਰੈਲ 2026 :
ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਦੋਈ ਵਿੱਚ ਭਵਿਆ ਸਮਾਰੋਹ ਦੌਰਾਨ ਗੰਗਾ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਰਾਜ ਦੇ ਬੁਨਿਆਦੀ ਢਾਂਚੇ ਵਿੱਚ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ Yogi Adityanath ਅਤੇ ਭਾਜਪਾ ਦੇ ਸੂਬਾ ਪ੍ਰਧਾਨ ਪੰਕਜ ਚੌਧਰੀ ਵੀ ਮੌਜੂਦ ਰਹੇ। ਇਸ ਮੌਕੇ ਲਗਭਗ 36,230 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਗੰਗਾ ਐਕਸਪ੍ਰੇਸਵੇਅ 594 ਕਿਲੋਮੀਟਰ ਲੰਬਾ ਹੈ ਅਤੇ ਇਹ ਛੇ ਲੇਨ ਵਾਲਾ ਐਕਸੈਸ-ਕੰਟਰੋਲਡ ਹਾਈ-ਸਪੀਡ ਕਾਰੀਡੋਰ ਹੈ, ਜਿਸਨੂੰ ਭਵਿੱਖ ਵਿੱਚ ਅੱਠ ਲੇਨਾਂ ਤੱਕ ਵਧਾਇਆ ਜਾ ਸਕੇਗਾ।
ਇਹ ਮਹੱਤਵਪੂਰਨ ਐਕਸਪ੍ਰੈਸਵੇਅ ਉਤਰ ਪ੍ਰਦੇਸ ਦੇ 12 ਜ਼ਿਲ੍ਹਿਆਂ—ਮੇਰਠ, ਬੁਲੰਦਸ਼ਹਿਰ, ਹਾਪੁੜ, ਅਮਰੋਹਾ, ਸੰਭਲ, ਬਦਾਊਂ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਏਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ—ਨੂੰ ਜੋੜਦਾ ਹੈ। ਇਸ ਨਾਲ ਸੂਬੇ ਦੇ ਪੱਛਮੀ, ਮੱਧ ਅਤੇ ਪੂਰਬੀ ਖੇਤਰਾਂ ਵਿੱਚ ਆਵਾਜਾਈ ਹੋਰ ਸੁਗਮ ਹੋਵੇਗੀ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਵੱਡਾ ਬਲ ਮਿਲੇਗਾ। ਸਰਕਾਰ ਮੁਤਾਬਕ, ਇਹ ਪ੍ਰੋਜੈਕਟ ਉਦਯੋਗ, ਵਪਾਰ ਅਤੇ ਯਾਤਰਾ ਨੂੰ ਤੇਜ਼ ਕਰਨ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ।