ਖੜੀ ਲਾਰੀ ਨਾਲ ਟਕਰਾਈ ਕਾਰ, 8 ਵਿਦਿਆਰਥੀਆਂ ਦੀ ਮੌਤ
ਤ੍ਰਿਸ਼ੂਰ, 5 ਸਤੰਬਰ : ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਇਕ ਖੜੀ ਲਾਰੀ ਨਾਲ ਇਕ ਕਾਰ ਦੇ ਟਕਰਾਉਣ ਕਾਰਨ 8 ਦੇਕਰੀਬ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਸਾਰੇ ਵਿਦਿਆਰਥੀ ਇੰਜੀਨੀਅਰਿੰਗ ਕਾਲਜ ਦੇ ਦਸੇ ਜਾ ਰਹੇ ਸਨ।
ਇਸ ਹਾਦਸੇ ਨੂੰ ਲੈ ਕੇ ਪੁਲਸ ਅਧਿਕਾਰੀਆਂ ਵਲੋ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਹਾਦਸੇ ਕਾਰਨ ਪਰਿਵਾਰਾਂ ਵਿੱਚ ਮਾਤਮ ਛਾ ਦਿੱਤਾ। ਪੁਲਿਸ ਅਨੁਸਾਰ ਹਾਦਸਾ ਸ਼ੁੱਕਰਵਾਰ ਰਾਤ ਕਰੀਬ 11:40 ਵਜੇ ਕੈਪਮੰਗਲਮ ਇਲਾਕੇ ਵਿੱਚ ਵਾਪਰਿਆ। ਤਾਮਿਲਨਾਡੂ ਦੇ ਡਿੰਡੀਗੁਲ ਸਥਿਤ ਪੀ.ਐਸ.ਐਮ. ਇੰਜੀਨੀਅਰਿੰਗ ਕਾਲਜ ਦੇ ਇਹ ਵਿਦਿਆਰਥੀ ਕਾਰ ਰਾਹੀਂ ਜਾ ਰਹੇ ਸਨ। ਇਸ ਦੌਰਾਨ ਪਨਾਮਬੀਕੰਨੂ ਨੇੜੇ ਰਾਸ਼ਟਰੀ ਰਾਜਮਾਰਗ-66 ’ਤੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੀ ਇੱਕ ਕਾਰਗੋ ਲਾਰੀ ਨਾਲ ਜਾ ਟਕਰਾਈ।