ਕੁਲਹੜ ਪੀਜਾ ਵਾਲੇ ਸਹਿਜ ਅਰੋੜਾ ਨੇ ਬ੍ਰੇਨ ਟਿਊਮਰ ਹੋਣ ਦਾ ਕੀਤਾ ਦਾਅਵਾ, ਕਿਹਾ ਨਾ ਕਰਿਓ ਟ੍ਰੋਲ
ਚੰਡੀਗੜ, 24 ਅਕਤੂਬਰ : ਕੁਲਹੜ ਪੀਜਾ ਵਾਲੇ ਫੇਮ ਕਪਲ ਸਹਿਜ ਅਰੋੜਾ ਨੇ ਹਾਲ ਹੀ ਵਿਚ ਉਨਾ ਨੂੰ ਬ੍ਰੇਨ ਟਿਊਮਰ ਹੋਣ ਦੀ ਗੱਲ ਆਖੀ ਹੈ, ਜਿਸ ਕਾਰਨ ਚਰਚਾਵਾ ਤੇਜ ਹੋ ਗਈਆਂ ਹਨ। ਇਸ ਦੌਰਾਨ ਉਨਾ ਵੀਡਿਓ ਰਾਹੀ ਲੋਕਾਂ ਨੂੰ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਉਸਦੀ ਪਤਨੀ ਨੂੰ ਟ੍ਰੇਲ ਨਾ ਕੀਤਾ ਜਾਵੇ।
ਦਸ ਦਈਏ ਕਿ ਸਹਿਜ ਅਰੋੜਾ ਦੇ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸਹਿਜ ਅਰੋੜਾ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਦਿਖਾਈ ਦੇ ਰਹੇ ਹਨ।
ਵਾਇਰਲ ਵੀਡੀਓ ਵਿੱਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਟਿਊਮਰ ਹੋਣ ਬਾਰੇ ਦੱਸਿਆ ਹੈ। ਵੀਡੀਓ ਵਿੱਚ ਉਹ ਆਪਣੀ ਸਿਹਤ ਨੂੰ ਲੈ ਕੇ ਡਰ ਵੀ ਪ੍ਰਗਟਾਉਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਹੁਣ ਬਚ ਨਹੀਂ ਸਕਣਗੇ। ਇਸ ਲਈ ਉਨ੍ਹਾਂ ਦੀ ਸਿਹਤ ਬਾਰੇ ਪੱਕੀ ਜਾਣਕਾਰੀ ਲਈ ਅਧਿਕਾਰਤ ਬਿਆਨ ਦੀ ਉਡੀਕ ਕਰਨੀ ਜ਼ਰੂਰੀ ਹੈ।