ਦੇਹਰਾਦੂਨ, 20 ਮਾਰਚ 2026 : ਉੱਤਰਾਖੰਡ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਕੈਬਨਿਟ ਵਿਸਥਾਰ ਦੀ ਚਰਚਾ ਨੂੰ ਅੱਜ ਅੰਤ ਮਿਲ ਗਿਆ, ਜਦੋਂ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਲਿਆ। ਸਰਕਾਰ ਵੱਲੋਂ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਮੰਤਰੀ ਮੰਡਲ ਵਿੱਚ ਕਈ ਅਹੁਦੇ ਖਾਲੀ ਪਏ ਸਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਏ ਇਸ ਵਿਸਥਾਰ ਦੌਰਾਨ ਖਜਾਨ ਦਾਸ, ਭਰਤ ਸਿੰਘ ਚੌਧਰੀ, ਮਦਨ ਕੌਸ਼ਿਕ, ਪ੍ਰਦੀਪ ਬੱਤਰਾ ਅਤੇ ਰਾਮ ਸਿੰਘ ਕੇੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਜਿਕਰਯੋਗ ਹੈ ਕਿ ਨਵਰਾਤਰੀ ਦੇ ਸ਼ੁਭ ਮੌਕੇ ‘ਤੇ ਆਯੋਜਿਤ ਸਮਾਰੋਹ ਵਿੱਚ ਰਾਜਪਾਲ ਗੁਰਮੀਤ ਸਿੰਘ ਨੇ ਦੇਹਰਾਦੂਨ ਦੇ ਲੋਕ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ। ਸਮਾਗਮ ਦੌਰਾਨ ਕੁੱਝ ਮੰਤਰੀਆਂ ਨੇ ਸੰਸਕ੍ਰਿਤ ਵਿੱਚ ਵੀ ਸਹੁੰ ਚੁੱਕ ਕੇ ਧਾਰਮਿਕ ਰੰਗ ਭਰਿਆ।
ਦੱਸਿਆ ਜਾ ਰਿਹਾ ਹੈ ਕਿ ਨਵੇਂ ਮੰਤਰੀਆਂ ਦੀ ਚੋਣ ਉਨ੍ਹਾਂ ਦੇ ਕੰਮਕਾਜ ਅਤੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।