ਇਜਰਾਇਲ – ਗਾਜਾ : ਰਾਫਾ ਲਾਂਘਾ ਮੁੜ ਖੁੱਲਿਆ, ਜ਼ਖ਼ਮੀ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ

ਗਾਜ਼ਾ, 19 ਮਾਰਚ : ਇਜਰਾਇਲ ਨੇ ਲਗਭਗ ਤਿੰਨ ਹਫ਼ਤਿਆਂ ਬਾਅਦ ਮਿਸਰ ਨਾਲ ਲੱਗਦੇ ਗਾਜ਼ਾ ਦੇ ਅਹਿਮ ਰਾਫਾ ਕਰਾਸਿੰਗ ਨੂੰ ਮੁੜ ਖੋਲ੍ਹ ਦਿੱਤਾ ਹੈ। ਇਹ ਕਦਮ ਜੰਗ ਦੌਰਾਨ ਜ਼ਖ਼ਮੀ ਹੋਏ ਕੁਝ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਭੇਜਣ ਵਾਸਤੇ ਚੁੱਕਿਆ ਗਿਆ ਹੈ।

ਸਿਹਤ ਅਧਿਕਾਰੀਆਂ ਮੁਤਾਬਕ, ਹਾਲੀਆ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਸੁਸਾਇਟੀ ਮੈਬਰਾਂ ਨੇ ਦੱਸਿਆ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲੇ ਪੜਾਅ ਵਿੱਚ ਸਿਰਫ ਅੱਠ ਜ਼ਖ਼ਮੀ ਵਿਅਕਤੀਆਂ ਅਤੇ ਉਨ੍ਹਾਂ ਦੇ 17 ਪਰਿਵਾਰਕ ਮੈਂਬਰਾਂ ਨੂੰ ਮਿਸਰ ਇਲਾਜ ਲਈ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮਿਸਰ ਵੱਲੋਂ ਵਾਪਸੀ ਦੀ ਇਜਾਜ਼ਤ ਕਿੰਨੇ ਲੋਕਾਂ ਨੂੰ ਮਿਲੇਗੀ। ਇਹ ਲਾਂਘਾ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਸੀ, ਜਿਸ ਕਾਰਨ ਗਾਜ਼ਾ ਵਿੱਚ ਮਨੁੱਖੀ ਸੰਕਟ ਹੋਰ ਵੀ ਗੰਭੀਰ ਬਣ ਗਿਆ ਸੀ। ਹੁਣ ਇਸ ਲਾਂਘੇ ਨੂੰ ਮੁੜ ਖੋਲਿਆ ਗਿਆ ਹੈ।

Scroll to Top