ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ, 57 ਦਿਨਾਂ ਲਈ ਭਗਤਾਂ ਲਈ ਦਰਸ਼ਨ ਦੇ ਦਰਵਾਜ਼ੇ ਖੁੱਲ੍ਹੇ

ਸ੍ਰੀਨਗਰ, 12 ਅਪ੍ਰੈਲ : ਧਾਰਮਿਕ ਆਸਥਾ ਨਾਲ ਜੁੜੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰਾ ਦੀਆਂ ਤਿਆਰੀਆਂ ਨੂੰ ਨਵੀਂ ਰਫ਼ਤਾਰ ਮਿਲੇਗੀ।
ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਤੱਕ ਜਾਰੀ ਰਹੇਗੀ। ਪਹਿਲਾ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਯਾਤਰਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 13 ਤੋਂ 70 ਸਾਲ ਦੀ ਉਮਰ ਦੇ ਸ਼ਰਧਾਲੂ ਇਸ ਵਿੱਚ ਭਾਗ ਲੈ ਸਕਣਗੇ। ਗੁਫਾ ਵਿੱਚ ਪਹਿਲੀ ਪੂਜਾ 19 ਜੂਨ ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਮੌਕੇ ਕੀਤੀ ਜਾਵੇਗੀ। ਯਾਤਰਾ ਲਈ ਦੋ ਮੁੱਖ ਰਸਤੇ ਖੁੱਲ੍ਹੇ ਰਹਿਣਗੇ, ਜਿਨ੍ਹਾਂ ਵਿੱਚ ਅਨੰਤਨਾਗ ਵੱਲੋਂ ਨੂਨਵਾਨ-ਪਹਿਲਗਾਮ ਦਾ ਲਗਭਗ 48 ਕਿਲੋਮੀਟਰ ਲੰਬਾ ਰਸਤਾ ਅਤੇ ਗੰਦਰਬਲ ਵੱਲੋਂ ਬਾਲਟਾਲ ਦਾ ਕਰੀਬ 14 ਕਿਲੋਮੀਟਰ ਰਸਤਾ ਸ਼ਾਮਲ ਹੈ।

Scroll to Top