ਹਿੰਦੀ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਚਰਚਾ ਅਤੇ ਹਾਸਰਸ ਨਾਟਕ “ਬਿੱਛੂ” ਦਾ ਮੰਚਨ 

ਪਟਿਆਲਾ ,10 ਸਿਤੰਬਰ — ਹਿੰਦੀ ਦਿਵਸ ਦੇ ਸਬੰਧ ਵਿੱਚ ਉੱਤਰ ਖੇਤਰੀ ਸਭਿਆਚਾਰਕ ਕੇਂਦਰ, ਪਟਿਆਲਾ (ਸੱਭਿਆਚਾਰਕ ਮੰਤਰਾਲਿਆ, ਭਾਰਤ ਸਰਕਾਰ) ਵੱਲੋਂ 13 ਸਤੰਬਰ ਨੂੰ ਸ਼ਾਮ 6:30 ਵਜੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ  ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਸੱਭਿਆਚਰਕ ਕੇਂਦਰ ਦੇ ਨਿਰਦੇਸ਼ਕ ਜਨਾਬ ਐਮ ਫੁਰਖਾਨ ਖਾਨ ਸਾਹਿਬ ਦੇ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ।

ਜਿੱਥੇ ਹਿੰਦੀ ਦਿਵਸ ਦੀ ਵਿਸ਼ੇਸ਼ਤਾ ਨੂੰ ਲੈ ਕੇ ਵਿਸ਼ੇਸ਼ ਰੂਪ ਨਾਲ ਚਰਚਾ ਕੀਤੀ ਜਾਵੇਗੀ ਅਤੇ ਇਸ ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲਬਾਤ ਹੋਵੇਗੀ ਜਿਸ ਦੇ ਵਿੱਚ ਸਾਹਿਤ ਕਲਸ ਦੇ ਸੰਪਾਦਕ ਉਂਸ੍ਰੀ ਸਾਗਰ ਸੂਦ “ਸੰਜੈ” ਸ਼ਾਮਿਲ ਹੋਣਗੇ ਅਤੇ ਇਸ ਦੇ ਨਾਲ ਹੀ ਵਿਸ਼ਵ ਪ੍ਰਸਿੱਧ ਮੋਲੀਅਰ ਦੀ ਰਚਨਾ ਤੇ ਅਧਾਰਤ ਇੱਕ ਹਾਸਰਸ ਨਾਟਕ “ਬਿੱਛੂ”ਦਾ ਮੰਚਨ ਕੇਹਰ ਸਿੰਘ ਠਾਕੁਰ ਦੇ ਨਿਰਦੇਸ਼ਨ ਵਿੱਚ ਕੀਤਾ ਜਾਵੇਗਾ।

ਜਿਸ ਦੀ ਪੇਸ਼ਕਾਰੀ ਐਕਟਿਵ ਮੋਨਾਲ ਕਲਚਰ ਐਸੋਸੀਏਸ਼ਨ ਕੁੱਲੂ (ਹੈ ਹਿਮਾਚਲ ਪ੍ਰਦੇਸ਼) ਦੇ ਕਲਾਕਾਰ ਕਰਨਗੇ ।ਇਸ ਮੌਕੇ ਉੱਤੇ ਸਭਿਆਚਾਰ ਕੇਂਦਰ ਵੱਲੋਂ ਸਾਰੇ ਰੰਗਮੰਚ ਪ੍ਰੇਮੀਆਂ ਅਤੇ
ਪਟਿਆਲਾ ਨਿਵਾਸੀਆਂ ਨੂੰ ਇਸ  ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਰੂਪ ਨਾਲ ਸੱਦਾ ਭੇਜਿਆ ਗਿਆ ਹੈ ।ਉੱਥੇ ਨਾਲ ਹੀ ਰੰਗ ਮੰਚ ਦੇ ਪ੍ਰੇਮੀਆਂ ਨੇ ਵੀ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਸਾਹਿਬ ਵੱਲੋਂ ਜੋ ਪਟਿਆਲਾ ਵਾਸੀਆਂ ਲਈ ਨਾਟਕ ਦੀ ਸੀਰੀਜ ਜੌ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਸ਼ੁਰੂ ਕੀਤੀ ਗਈ ਹੈ, ਉਹ ਬਹੁਤ ਹੀ ਵਧੀਆ ਉਪਰਾਲਾ ਹੈ ।

Scroll to Top