ਸਹਾਰਨਪੁਰ, 13 ਮਾਰਚ : ਹਾਈਵੇਅ ਉਪਰ ਇਕ ਸਮਾਜ ਪ੍ਰਤੀ ਨਫਰਤ ਭਰੇ ਨਾਅਰੇ ਲਿਖਣ ਦੇ ਇਕ ਮਾਮਲੇ ਵਿਚ ਪੁਲਸ ਵਲੋ ਦੋ ਮਹਿਲਾਵਾਂ ਸਮੇਤ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਦਿੱਲੀ–ਦੇਹਰਾਦੂਨ ਹਾਈਵੇਅ ’ਤੇ ਇੱਕ ਭਾਈਚਾਰੇ ਵਿਰੁੱਧ ਭੜਕਾਉਣ ਵਾਲੇ ਨਾਅਰੇ ਲਿਖ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਸਬੰਧੀ ਅਧਿਕਾਰੀਆਂ ਨੇ ਦਸਿਆ ਕਿ ਉਨਾ ਇਕ ਕਰਮਚਾਰੀ ਦੀ ਸਿ਼ਕਾਇਤ ਉਪਰ ਇਨਾ ਔਰਤਾਂ ਸ਼ਾਰਦਾ, ਸੁਲੇਖਾ ਤੇ ਜਤਿੰਦਰ ਰਾਘਵ ਨੂੰਗ੍ਰਿਫਤਾਰ ਕੀਤਾ ਹੈ, ਜਿਨਾ ਵਲੋ ਬੀਤੀ 26 ਫਰਵਰੀ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਕੁਝ ਲੋਕ ਸਪਰੇਅ ਪੇਂਟ ਦੀ ਮਦਦ ਨਾਲ ਹਾਈਵੇਅ ’ਤੇ ਨਾਅਰੇ ਲਿਖਦੇ ਦਿਖਾਈ ਦੇ ਰਹੇ ਸਨ। ਇਹ ਵੀ ਦੱਸਿਆ ਗਿਆ ਕਿ ਉਸ ਸਮੇਂ ਹਿੰਦੂ ਰਖਿਆ ਦਲ ਨਾਲ ਜੁੜੇ ਕੁਝ ਕਾਰਕੁਨਾਂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਸੀ। ਇਸਤੋ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਇਨਾ ਨੂੰ ਗ੍ਰਿਫਤਾਰ ਕੀਤਾ ਹੈ।