ਹਲਕੇ ਦੇ ਮੁਦੇ ਚੁਕਣ ਤੋ ਰਿਹਾ ਹਾਂ ਵਾਂਝਾ : ਅੰਮ੍ਰਿਤਪਾਲ ਸਿੰਘ

ਚੰਡੀਗੜ੍ਹ, 16 ਦਸੰਬਰ : ਬੀਤੇ ਦਿਨੀ ਵੀਡਿਓ ਕਾਨਫਰਸਿੰਗ ਰਾਹੀ ਡਿਬਰੂਗੜ੍ਹ ਜੇਲ੍ਹ ਵਿੱਚ ਐੱਨਐੱਸਏ ਤਹਿਤ ਹਿਰਾਸਤ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਨੂੰ ਆਖਿਆ ਕਿ ਉਹ ਹਿਰਾਸਤ ਵਿਚ ਰਹਿਣ ਕਾਰਨ ਆਪਣੇ ਹਲਕੇ ਦੇ ਮੁਕੇ ਚਕਣ ਤੋ ਵਾਂਝਾ ਰਹਿ ਗਿਆ ਹੈ, ਜਿਸ ਕਾਰਨ ਹਲਕੇ ਦੇ ਵਿਕਾਸੀ ਅਤੇ ਜਨਤਕ ਕੰਮਕਾਜ ਲਗਭਗ ਠੱਪ ਹੋ ਚੁੱਕੇ ਹਨ।

ਜਾਣਕਾਰੀ ਅਨੁਸਾਰ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਸੰਸਦ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸ਼ਰਤੀਆ ਜ਼ਮਾਨਤ ਦੀ ਮੰਗ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ। ਅੰਮ੍ਰਿਤਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਸਲਾ ਸਿਰਫ਼ ਉਨ੍ਹਾਂ ਦੀ ਨਿੱਜੀ ਆਜ਼ਾਦੀ ਤੱਕ ਸੀਮਿਤ ਨਹੀਂ, ਸਗੋਂ ਉਹਨਾਂ ਵੋਟਰਾਂ ਨਾਲ ਜੁੜਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਸੰਸਦ ਭੇਜਿਆ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਸਾਹਮਣੇ ਪੇਸ਼ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਐੱਨਐੱਸਏ ਹਿਰਾਸਤ ਉਨ੍ਹਾਂ ਨੂੰ ਹੜ੍ਹਾਂ, ਨਸ਼ੀਲੇ ਪਦਾਰਥਾਂ ਅਤੇ ਕਥਿਤ ਫਰਜ਼ੀ ਮੁਕਾਬਲਿਆਂ ਵਰਗੇ ਅਹਿਮ ਲੋਕ-ਹਿਤੀ ਮਸਲੇ ਸੰਸਦ ਵਿੱਚ ਚੁੱਕਣ ਤੋਂ ਰੋਕ ਰਹੀ ਹੈ।

Scroll to Top