ਹਰ ਇੱਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ : ਦੀਦਾਰ ਸਿੰਘ ਬੋਸਰ

ਸਨੌਰ/ਪਟਿਆਲਾ 20 ਨਵੰਬਰ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤ ਗੈਸ ਏਜੰਸੀ ਸਨੌਰ ਵਿਖੇ,ਖੂਨਦਾਨ ਕੈਂਪ ਲਾਇਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਰਣਜੀਤ ਸਿੰਘ ਬੋਸਰ ਅਤੇ ਮਨਜੀਤ ਸਿੰਘ ਸਨੌਰ ਨੇ ਖੂਨਦਾਨ ਕਰਕੇ ਕੀਤਾ।
ਖੂਨਦਾਨ ਕੈਂਪ ਵਿੱਚ ਗੁਰਜੀਤ ਸਿੰਘ,ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ,ਬਲਜੀਤ ਸਿੰਘ,ਬਲਬੀਰ ਸਿੰਘ,ਮੰਗਲ ਸਿੰਘ,ਦੇਵੀ ਦਿਆਲ,ਬਲਜਿੰਦਰ ਸਿੰਘ,ਅਵਤਾਰ ਸਿੰਘ,ਕਮਲਜੀਤ ਸਿੰਘ,ਸੰਦੀਪ ਵਰਮਾ, ਲਖਵਿੰਦਰ ਸਿੰਘ,ਸੁਖਜਿੰਦਰ ਸਿੰਘ ਦੇਵੀਗੜ,ਗੁਰਵਿੰਦਰ ਸਿੰਘ ਸਨੌਰ,ਸੁਖਵਿੰਦਰ ਸਿੰਘ ਸਨੌਰ,ਪਰਵਿੰਦਰ ਸਿੰਘ ਹਾਂਡਾ,ਗਗਨਦੀਪ ਸਿੰਘ,ਸੁਖਬੀਰ ਸਿੰਘ ਸਨੌਰ,ਅਤੇ ਗੁਰਪ੍ਰੀਤ ਸਿੰਘ ਸਮੇਤ 25 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਖੂਨਦਾਨ ਮਹਾਂਦਾਨ ਹੈ,ਕੋਈ ਵੀ ਖੂਨਦਾਨੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ।ਇਸ ਸਮੇਂ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਜਿਸ ਕਰਕੇ ਲੋੜਵੰਦ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ  ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਸੰਜੀਵ ਕੁਮਾਰ ਸਨੌਰ,ਬਿੰਦਰ ਸਿੰਘ ਭਾਰਤ ਗੈਸ,ਹਰਕ੍ਰਿਸ਼ਨ ਸਿੰਘ ਸੁਰਜੀਤ,ਕਰਮਵੀਰ ਸਿੰਘ,ਅਤੇ ਸੰਜੂ ਭਾਰਤ ਗੈਸ ਆਦਿ ਹਾਜ਼ਰ ਸੀ।
Scroll to Top