ਮਾਨਸਾ, 30 ਦਸੰਬਰ : ਜਿਵੇ ਜਿਵੇ ਠੰਡ ਵਧਦੀ ਜਾ ਰਹੀ ਹੈ, ਉਵੇ ਉਵੇ ਧੁੰਦ ਕਾਰਨ ਹਾਦਸਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਕਿਉਕਿ ਵਿਜੀਬਿਲਟੀ ਜਮਾ ਜੀਰੋ ਹੋਈ ਪਈ ਹੈ। ਹੁਣ ਤਾਜਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਬਰੇਟਾ ਖੇਤਰ ਵਿੱਚ ਸਾਹਮਣੇ ਆਇਆ ਹੈ, ਜਿਥੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਨ ਤੋਂ ਬਚ ਗਿਆ, ਜਦੋਂ ਇੱਕ ਬੋਲੈਰੋ ਪਿਕਅੱਪ ਗੱਡੀ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ।
ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ 12-13 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋ ਬਚਾਅ ਹੋ ਗਿਆ।ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਧੁੰਦ ਦੇ ਮੌਸਮ ਵਿੱਚ ਸੜਕ ਸੁਰੱਖਿਆ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪ੍ਰਸ਼ਾਸ਼ਨ ਵਲੋ ਵੀ ਬਚਾਅ ਕਾਰਜ ਮੌਕੇ ਉਪਰ ਸੁਰੂ ਕਰ ਦਿਤੇ ਗਏ ਸਨ।