ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਵਲੋਂ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ

ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਵਲੋਂ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ
ਚੰਡੀਗੜ੍ਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਫੋਰਸ ਸਦਕਾ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਫੋਰਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ 60 ਲੱਖ ਤੋਂ ਵੱਧ ਦਾ ਕੈਸ਼ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਚੁੱਕੀ ਹੈ। ਪੰਜਾਬ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਦੇ ਨਾਲ-ਨਾਲ 5000 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ। ਇਸ ਫੋਰਸ ਦੀ ਵਰਦੀ ਆਮ ਪੁਲਿਸ ਤੋਂ ਵੱਖਰੀ ਹੈ। ਇਸ ਤੋਂ ਇਲਾਵਾ 5500 ਕਿਲੋਮੀਟਰ ਤੋਂ ਵੱਧ ਕੌਮੀ ਸ਼ਾਹਮਾਰਗਾਂ, ਰਾਜ ਸ਼ਾਹਮਾਰਗਾਂ ਅਤੇ ਮੁੱਖ ਜ਼ਿਲ੍ਹਾ ਮਾਰਗਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਾਹਨ ਸੜਕੀ ਉਲੰਘਣਾਵਾਂ ਨੂੰ ਰੋਕਣ ਲਈ 150 ਦੇ ਕਰੀਬ ਅਤਿ-ਆਧੁਨਿਕ ਵਾਹਨ ਤਾਇਨਾਤ ਕੀਤੇ ਗਏ ਹਨ।ਪੰਜਾਬ ਸਰਕਾਰ ਦਾ ਯਤਨ ਹੈ ਕਿ ਸੜਕ ਹਾਦਸਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇ। ਇਸ ਨਾਲ ਜਿੱਥੇ ਹਰ ਰੋਜ਼ ਕਈ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਹਨ, ਉਥੇ ਹੀ ਸੂਬੇ ਨੂੰ ਸਾਲਾਨਾ ਹੋਣ ਵਾਲੇ 18,000 ਕਰੋੜ ਰੁਪਏ ਦੇ ਆਰਥਿਕ ਨੁਕਸਾਨ ਤੋਂ ਵੀ ਨਿਜ਼ਾਤ ਮਿਲੇਗੀ। ਸਾਲ 2004 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਪੰਜਾਬ ‘ਚ ਟ੍ਰੈਫਿਕ ਪੁਲਿਸ ਦੀ ਗਿਣਤੀ ਸਿਰਫ 2048 ਹੀ ਰਹੀ, ਜਿਸ ਨੂੰ ਮੌਜੂਦਾ ਸਰਕਾਰ ਨਵੀਆਂ ਭਰਤੀਆਂ ਰਾਹੀਂ ਵਧਾ ਰਹੀ ਹੈ। ਫੋਰਸ ਦੀ ਤਾਇਨਾਤੀ ਤੋਂ ਬਾਅਦ ਪੰਜਾਬ ਦੇ ਪੇਂਡੂ ਖੇਤਰਾਂ ਵਿਚੋਂ ਲੰਘਣ ਵਾਲੇ ਹਾਈਵੇਅ ਉੱਤੇ ਹੋਣ ਵਾਲੇ 59 ਫੀਸਦੀ ਅਤੇ ਸ਼ਹਿਰੀ ਖੇਤਰਾਂ ‘ਚ ਹੋਣ ਵਾਲੇ 4 ਫੀਸਦੀ ਸੜਕ ਹਾਦਸਿਆਂ ਨੂੰ ਰੋਕਿਆ ਸਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਤਹਿਤ ਨਵੇਂ ਸ਼ਾਮਲ ਕੀਤੇ ਗਏ ਵਾਹਨ ਇਕ ਉੱਚ ਦਰਜੇ ਦੀ ਮੋਬਾਈਲ ਨੈੱਟਵਰਕ, ਵੀਡੀਓ ਰਿਕਾਰਡਿੰਗ ਸਿਸਟਮ (ਐਮਐੱਨਵੀਆਰਐਸ), ਚਾਰ ਕੈਮਰੇ ਅਤੇ ਇਕ ਵਾਹਨ ਸਥਾਨ ਟਰੈਕਿੰਗ ਸਿਸਟਮ (ਵੀ.ਐੱਲ. ਟੀ. ਐੱਸ) ਨਾਲ ਲੈਸ ਹਨ।ਇਨ੍ਹਾਂ ਬੋਲੇਰੋ ਵਾਹਨਾਂ ਵਿਚ ਸਥਾਪਤ ਐਡਵਾਂਸਡ ਮੋਬਾਈਲ ਸਰਵੀਲਾਂਸ ਸਿਸਟਮ ਉਦਯੋਗਿਕ-ਗਰੇਡ ਦੇ ਮਿਆਰਾਂ ਨਾਲ ਮਜ਼ਬੂਤ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ਼.) ਦੇ ਗਠਨ ਤੋਂ ਬਾਅਦ ਸੜਕਾਂ ‘ਤੇ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਵਧੇਗੀ। ਹਰ 30 ਕਿਲੋਮੀਟਰ ‘ਤੇ ਇਕ ਵਾਹਨ ਖੜ੍ਹਾ ਹੋਵੇਗਾ। ਵਾਹਨ ਵਿਚ ਤਿੰਨ ਪੁਲਿਸ ਕਰਮਚਾਰੀ ਤਾਇਨਾਤ ਹੋਣਗੇ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਉਹ ਜ਼ਖਮੀ ਵਿਅਕਤੀ ਦੀ ਮਦਦ ਕਰਨਗੇ ਅਤੇ ਸੜਕ ‘ਤੇ ਨੁਕਸਾਨਿਆ ਵਾਹਨ ਤੁਰੰਤ ਪਿੱਛੇ ਹਟਾਉਣਗੇ।

Leave a Comment

Your email address will not be published. Required fields are marked *

Scroll to Top