ਅੰਮ੍ਰਿਤਸਰ, 17 ਜਨਵਰੀ : ਅੰਮ੍ਰਿਤਸਰ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਇਕ ਮੁਸਲਿਮ ਨੌਜਵਾਨ ਦੀ ਵੀਡਿਓ ਵਾਇਰਲ ਹੋਣ ਕਾਰਨ ਹੜਕੰਪ ਮਚ ਗਿਆ ਹੈ, ਜਿਸ ਵਿਚ ਉਹ ਸਰੋਵਰ ਵਿਚ ਜਲ ਹਥ ਨਾਲ ਚੁਕਦਾ ਤੇ ਹੋਰ ਗਤੀਵਿਧੀਆਂ ਕਰਦਾ ਨਜਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮਾਨ ਨੇ ਵੀਡੀਓ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ।
ਕੁਲਵੰਤ ਮੰਨਣ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਵੀਡੀਓ ਬਾਰੇ ਵੀ ਜਾਂਚ ਕਰਵਾਈ ਜਾਵੇਗੀ ਕਿ ਇਹ ਅਸਲੀ ਹੈ ਜਾਂ ਫਿਰ ਏਆਈ ਰਾਹੀਂ ਬਣਾਈ ਗਈ। ਮੁੱਖ ਸਕਤਰ ਦਾ ਕਹਿਣਾ ਸੀ ਕਿ ਉਹ ਇਹ ਵੀ ਜਾਂਚ ਕਰਨਗੇ ਕਿ ਉਸ ਮੌਕੇ ਜੇ ਸੇਵਾਦਾਰ ਦੀ ਡਿਊਟੀ ਸੀ ਤਾਂ ਕਿਵੇਂ ਉਸ ਦਾ ਧਿਆਨ ਨਹੀਂ ਪਿਆ, ਜਿਸ ਕਰਕੇ ਅਜਿਹਾ ਹੋਇਆ।
ਜਾਣੋ ਕਿ ਹੈ ਵੀਡਿਓ ਵਿਚ
ਸਰੋਵਰ ਕਿਨਾਰੇ ਬੈਠੇ ਇੱਕ ਨੌਜਵਾਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਮਾਮਲਾ ਕਾਫੀ ਭਖ ਗਿਆ ਹੈ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਬੈਠਾ ਹੈ ਅਤੇ ਸਰੋਵਰ ਵਿੱਚੋਂ ਹੱਥ ਨਾਲ ਪਾਣੀ ਚੁੱਕਦਾ ਹੈ, ਜਿਸ ਬਾਰੇ ਉਸ ਦੀ ਗਤੀਵਿਧੀ ਸ਼ੱਕੀ ਜਾਪਦੀ ਹੈ। ਇਹ ਮਾਮਲਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਗਿਆ ਹੈ, ਜਿਸਨੂੰ ਲੈ ਕੇ ਉਹ ਜਾਂਚ ਕਰਵਾ ਰਹੇ ਹਨ। ਦੂਸਰੇ ਪਾਸੇ ਉਕਤ ਨੌਜਵਾਨ ਨੇ ਇਸ ਮਾਮਲੇ ਉਪਰ ਮੁਆਫੀ ਵੀ ਮੰਗੀ ਹੈ।