ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦਾ ਜ਼ਿਮਨੀ ਚੋਣ ਚੋਂ ਪਿੱਛੇ ਹੱਟਣਾ ਮੰਦਭਾਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦਾ ਜ਼ਿਮਨੀ ਚੋਣ ਚੋਂ ਪਿੱਛੇ ਹੱਟਣਾ ਮੰਦਭਾਗਾ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਣ ਵਾਲੀਆਂ ਮੌਜੂਦਾ ਜ਼ਿਮਨੀ ਚੋਣਾਂ ਦੇ ਮੈਦਾਨ ਵਿਚੋਂ ਆਪਣੇ ਆਪ ਨੂੰ ਪਿਛੇ ਹਟਾਉਣ ਸਬੰਧੀ ਲਏ ਫੈਸਲੇੇ ਨਾਲ ਅਕਾਲੀ ਦਲ ਲਈ ਸ਼ੁਭ ਸੰਕੇਤ ਨਹੀਂ ਹਨ । ਰਾਜਸੀ ਧਿਰ ਨੂੰ ਆਪਣਾ ਪਲੇਟ ਫਾਰਮ ਖਾਲੀ ਨਹੀਂ ਛੱਡਣਾ ਚਾਹੀਦਾ । ਇਹ ਨਿਰਾਸ਼ਾ ਜਨਕ ਤੇ ਮਯੂਸੀ ਵਾਲਾ ਫੈਸਲਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਚੋਣਾਂ ਸਬੰਧੀ ਦਿਤੀ ਖੁੱਲ ਨੂੰ ਨਜ਼ਰ ਅੰਦਾਜ਼ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫੈਸਲਾ ਲੈਣਾ ਉਚਿਤ ਨਹੀਂ ਹੈ, ਇਹ ਤਾਂ ਵਿਰੋਧੀ ਧਿਰਾਂ ਨੂੰ ਮੈਦਾਨ ਸਾਫ ਕਰ ਕੇ ਦੇਣ ਵਾਲੀ ਚਿੰਤਾਜਨਕ ਤੇ ਅਫਸੋਸ ਵਾਲੀ ਬਾਤ ਹੈ । ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰਾਜਸੀ ਦਲ ਵੱਲੋਂ ਲਏ ਗਏ ਵੱਖੋਂ ਵੱਖਰੇ ਫੈਸਲੇ ਤੇ ਪ੍ਰਤੀ ਕਰਮ ਦੇਂਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਵਿਚ ਸਿਰਕਤ ਕਰਨ, ਉਮੀਦਵਾਰ ਖੜੇ ਕਰਨ ਅਤੇ ਆਪਣੇ ਤਰੀਕੇ ਨਾਲ ਜ਼ੋਰਦਾਰ ਪ੍ਰਚਾਰ ਕਰਨ ਦੀ ਦਿਤੀ ਖੁਲ ਇਕ ਚੰਗਾ ਤੇ ਪ੍ਰਸ਼ੰਸਾਜਨਕ ਫੈਸਲਾ ਹੈ । ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਅੱਜ ਜਾਰੀ ਕੀਤੀ ਗਈ ਵੀਡੀਓ ਰਾਹੀਂ ਸਿੰਘ ਸਾਹਿਬ ਨੇ ਸਪੱਸ਼ਟ ਕਿਹਾ ਹੈ ਕਿ ਸਿੱਖੀ ਪਰੰਪਰਾਵਾਂ, ਗੁਰਮਤਿ ਰਹੁਰੀਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਅਨੁਸਾਰ ਤਨਖਾਹੀਆਂ ਕਰਾਰ ਦਿਤੇ ਕਿਸੇ ਵੀ ਸਿੱਖ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿਤੀ ਜਾ ਸਕਦੀ । ਇਹ ਫੈਸਲਾ ਗੁਰਮਤਿ ਦੀ ਰੋਸ਼ਨੀ ਅਤੇ ਪੁਰਾਤਨ ਪੰਥਕ ਪਰੰਪਰਾਵਾਂ ਅਨੁਸਾਰ ਬਿਲਕੁਲ ਦਰੁਸਤ ਹੈ। ਅਸੀ ਹਰ ਸਿੱਖ ਨੂੰ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਪਰ ਅਕਾਲੀ ਦਲ ਵੱਲੋਂ ਦੂਜੇ ਪਾਸੇ ਇਹ ਹੈਰਾਨੀ ਜਨਕ ਤੇ ਦੁਖਦਾਈ ਫੈਸਲਾ ਲਿਆ ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਚੋਣ ਲੜਨ ਦੀ ਖੁੱਲ ਦਿਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਖੁਲ ਕੇ ਆਪਣੇ ਉਮੀਦਵਾਰ ਖੜੇ ਕਰਦਾ ‘ਤੇ ਖੁੱਲ ਕੇ ਪ੍ਰਚਾਰ ਕਰ ਸਕਦਾ ਸੀ । ਪਰ ਇਸ ਫੈਸਲੇ ਨਾਲ ਪਾਰਟੀ ਹੋਰ ਗਿਰਾਵਟ ‘ਚ ਚਲੀ ਜਾਵੇਗੀ । ਇਕ ਵਿਸ਼ੇਸ਼ ਵਿਅਕਤੀ ਕਰਕੇ ਚੋਣਾਂ ਲੜਨੀਆਂ ਮੁਲਤਵੀ ਕਰ ਦੇਣੀਆਂ ਸਲਾਹੁਣਯੋਗ ਨਹੀ ਸਗੋਂ ਦਿਸ਼ਾਹੀਨ ਫੈਸਲਾ ਹੈ ।

Leave a Comment

Your email address will not be published. Required fields are marked *

Scroll to Top