ਸੈਪਲ ਨਾ ਦੇਣ ਕਾਰਨ ਪਹਿਲਵਾਨ ਬਜਰੰਗ ਪੁਨੀਆ ਨੂੰ ਕੀਤਾ ਨੋਟਿਸ ਜਾਰੀ

ਸੈਪਲ ਨਾ ਦੇਣ ਕਾਰਨ ਪਹਿਲਵਾਨ ਬਜਰੰਗ ਪੁਨੀਆ ਨੂੰ ਕੀਤਾ ਨੋਟਿਸ ਜਾਰੀ

ਨਵੀਂ ਦਿੱਲੀ, 23 ਜੂਨ
ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਹੇਠ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਨਾਡਾ ਵੱਲੋਂ ਮੁੜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੂਨੀਆ ਨੇ ਇਸ ਸਾਲ 10 ਮਾਰਚ ਨੂੰ ਸੋਨੀਪਤ ਵਿੱਚ ਚੋਣ ਟਰਾਇਲਾਂ ਦੌਰਾਨ ਨਾਡਾ ਨੂੰ ਆਪਣੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।

Leave a Comment

Your email address will not be published. Required fields are marked *

Scroll to Top