ਸੁਰਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਤਿੰਨ ਨਕਸਲੀ ਢੇਰ

ਦਿੱਲੀ, 26 ਜੁਲਾਈ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਅੱਜ ਸੁਰਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਭਾਰੀ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ ਸਨੀਵਾਰ ਨੂੰ ਸੁਰਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਗਿਰਾਇਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਝਾਰਖੰਡ ਜਨ ਮੁਕਤੀ ਪ੍ਰੀਸ਼ਦ (JJMP), ਜੋ ਸੀਪੀਆਈ(ਐੱਮ) ਦਾ ਸਪਲਿੰਟਰ ਗਰੁੱਪ ਹੈ, ਦੇ ਮੈਂਬਰ ਘਾਗਰਾ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ’ਤੇ ਹਮਲੇ ਦੀ ਯੋਜਨਾ ਘੜ ਰਹੇ ਹਨ।
ਇਸ ਮਗਰੋਂ ਝਾਰਖੰਡ ਜੈਗੁਆਰ ਤੇ ਗੁਮਲਾ ਪੁਲੀਸ ਨੇ ਨਕਸਲੀਆਂ ਖਿਲਾਫ਼ ਸਾਂਝੀ ਕਾਰਵਾਈ ਵਿੱਢੀ। ਪੁਲੀਸ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਤਿੰਨ ਨਕਸਲੀ ਮਾਰੇ ਗਏ। ਗੋਲੀਬਾਰੀ ਰੁਕਣ ਮਗਰੋਂ ਮੌਕੇ ਤੋਂ ਇਕ ਏਕੇ 47 ਤੇ ਦੋ ਇਨਸਾਸ ਰਾਈਫਲਾਂ ਬਰਾਮਦ ਹੋਈਆਂ ਹਨ। ਉਨਾ ਕਿਹਾ ਕਿ ਨਕਸਲੀਆਂ ਨੂੰ ਨਥ ਪਾਉਣ ਦਾ ਅਭਿਆਨ ਅਗੇ ਵੀ ਜਾਰੀ ਰਹੇਗਾ।

Leave a Comment

Your email address will not be published. Required fields are marked *

Scroll to Top