ਸੁਪਰੀਮ ਕੋਰਟ ਹੁਣ ਕਰੇਗੀ ਨੀਟ ਪ੍ਰੀਖਿਆ ਮਾਮਲੇ ਵਿਚ 8 ਨੂੰ ਸੁਣਵਾਈ
ਦਿੱਲੀ, 3 ਜੁਲਾਈ : ਭਾਰਤ ਦੀ ਸਰਵਉਚ ਸੁਪਰੀਮ ਕੋਰਟ ਵਲੋਂ ਹੁਣ 8 ਜੁਲਾਈ ਨੂੰ ਨੀਟ ਪ੍ਰੀਖਿਆ ਮਾਮਲੇ ਵਿਚ ਸੁਣਵਾਈ ਕੀਤੀ ਜਾਵੇਗੀ ਕਿਉਂਕਿ ਉਕਤ ਮਾਮਲੇ ਸਬੰਧੀ ਵੱਡੀ ਗਿਣਤੀ ਵਿਚ ਪਟੀਸ਼ਨਾਂ ਦਾਇਰ ਹੋ ਰਹੀਆਂ ਹਨ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਵਲੋਂ 26 ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਜਾਵੇਗੀ। ਧਿਆਨਯੋਗ ਹੈ ਕਿ ਨੀਟ ਯੂ. ਜੀ. ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਐਮ. ਬੀ. ਬੀ. ਐਸ., ਬੀ. ਡੀ. ਐਸ., ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ () ਦੁਆਰਾ ਕਰਵਾਇਆ ਜਾਂਦਾ ਹੈ।