ਸੀ. ਬੀ. ਆਈ. ਨੇ ਕੀਤਾ ਨੀਟ-ਯੂਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਾਂ ਨੂੰ ਵੀ ਪਟਨਾ ਤੋਂ ਕਾਬੂ

ਸੀ. ਬੀ. ਆਈ. ਨੇ ਕੀਤਾ ਨੀਟ-ਯੂਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਾਂ ਨੂੰ ਵੀ ਪਟਨਾ ਤੋਂ ਕਾਬੂ
ਪਟਨਾ, 9 ਜੁਲਾਈ : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਨੀਟ-ਯੂਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਾਂ ਨੂੰ ਵੀ ਪਟਨਾ ਤੋਂ ਕਾਬੂ ਕਰ ਲਿਆ ਹੈ। ਸੀ. ਬੀ. ਆਈ. ਨੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਸਬੰਧੀ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨਾਲ ਹੁਣ ਤਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਗਿਆਰਾਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜ੍ਹਤਾਲ ਪਹਿਲਾਂ ਮਹਾਰਾਸ਼ਟਰ ਪੁਲਸ ਨੇ ਕੀਤੀ ਸੀ। ਦੱਸਣਯੋਗ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ 5 ਮਈ ਨੂੰ ਹੋਈ ਸੀ, ਜਿਸ ਵਿਚ ਬੇਨੇਮੀਆਂ ਕਾਰਨ ਵਿਵਾਦ ਭਖ ਗਿਆ ਸੀ। ਇਸ ਤੋਂ ਬਾਅਦ ਕੇਂਦਰ ਨੇ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ।

Leave a Comment

Your email address will not be published. Required fields are marked *

Scroll to Top