ਸਿੱਧੂ ਮੂਸੇਵਾਲਾ ਮਾਮਲਾ : ਬੰਟੀ ਬੈਂਸ ਨੇ ਸਾਂਝੀ ਕੀਤੀ ਨਵੀ ਪੋਸਟ

ਚੰਡੀਗੜ੍ਹ, 13 ਫਰਵਰੀ : ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿਧੂ ਮੂਸੇਵਾਲਾ ਦੇ ਮਾਪਿਆ ਵਲੋ ਜਿਥੇ ਬੀਤੇ ਦਿਨੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਉਥੇ ਹੁਣ ਬੰਟੀ ਬੈਸ ਨੇ ਇਕ ਵਾਰ ਫਿਰ ਸੋਸਲ ਮੀਡੀਆ ਉਪਰ ਆਪਣਾ ਪੱਖ ਰਖਦਿਆਂ ਇਕ ਪੋਸਟ ਸਾਂਝੀ ਕਰਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ।

ਜਿਕਰਯੋਗ ਹੈ ਕਿ ਆਪਣੀ ਸਾਂਝੀ ਕੀਤੀ ਪੋਸਟ ਵਿਚ ਬੰਟੀ ਬੈਂਸ ਨੇ ਲਿਖਿਆ ਕਿ ਗਾਣਿਆਂ ਦੀ ਆਮਦਨ ਜਾਂ ਰਕਮ ਦੇ ਹਿਸਾਬ-ਕਿਤਾਬ ਨਾਲ ਉਸਦਾ ਕੋਈ ਸਬੰਧ ਨਹੀਂ ਸੀ। ਉਸਦੇ ਮੁਤਾਬਕ ਉਸਦੀ ਭੂਮਿਕਾ ਸਿਰਫ਼ ਇਤਨੀ ਸੀ ਕਿ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗੀਤਾਂ ਨੂੰ ‘ਵਨ ਡਿਜੀਟਲ’ ਦੇ ਗਰੁੱਪ ਵਿੱਚ ਸਾਂਝਾ ਕਰਕੇ ਰਿਲੀਜ਼ ਦੀ ਤਾਰੀਖ ਨਿਰਧਾਰਤ ਕਰਨੀ।

ਉਨ੍ਹਾਂ ਨੇ ਦੱਸਿਆ ਕਿ ਪੂਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਾਹਵੀਰ ਮੋਮੀਨ ਦਰਮਿਆਨ ਸੀ ਅਤੇ ਭੁਗਤਾਨ ਵੀ ਸਿੱਧੇ ਉਨ੍ਹਾਂ ਕੋਲ ਜਾਂਦਾ ਸੀ। ਬੈਂਸ ਦੇ ਅਨੁਸਾਰ ਨਾ ਤਾਂ ਉਨ੍ਹਾਂ ਨੂੰ ਕਦੇ ਇਹ ਜਾਣਕਾਰੀ ਦਿੱਤੀ ਗਈ ਕਿ ਪਰਿਵਾਰ ਨੂੰ ਕਿੰਨੀ ਰਕਮ ਭੇਜੀ ਗਈ ਅਤੇ ਨਾ ਹੀ ਇਹ ਕਿ ਕੋਈ ਬਕਾਇਆ ਰਕਮ ਬਚੀ ਹੈ। ਉਨਾ ਖੁਦ ਨੂੰ ਇਨਾ ਚੀਜਾਂ ਤੋ ਪਰੇ ਦਸਿਆ ਹੈ।

Scroll to Top