ਸਿਹਤ ਕੇਂਦਰ ਕੌਲੀ ਵਿਖੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲਗਾਏ ਫੱਲਦਾਰ ਅਤੇ ਛਾਂਦਾਰ ਪੌਦੇ

ਸਿਹਤ ਕੇਂਦਰ ਕੌਲੀ ਵਿਖੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲਗਾਏ ਫੱਲਦਾਰ ਅਤੇ ਛਾਂਦਾਰ ਪੌਦੇ
ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ: ਐਸਐਮਓ ਡਾ: ਨਾਗਰਾ
ਪਟਿਆਲਾ, 6 ਜੁਲਾਈ : ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਸਮੂਹ ਸਟਾਫ ਦੇ ਸਹਿਯੋਗ ਨਾਲ ਫੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ । ਇਸ ਦੌਰਾਨ ਐਸਐਮਓ ਡਾ: ਨਾਗਰਾ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸਣ ਕਾਰਣ ਵਾਤਾਵਰਣ ਗੰਧਲਾ ਹੋ ਰਿਹਾ ਹੈ ਤੇ ਇਸ ਨਾਲ ਸਾਂਹ ਦਿਲ, ਅੱਖਾਂ ਅਤੇ ਚਮੜ੍ਹੀ ਨਾਲ ਸਬੰਧਤ ਬਿਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁਧ ਵਾਤਾਵਰਣ ਦੇ ਸਕੀਏ । ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ ਆਈਈਸੀ ਨੇ ਦੱਸਿਆ ਕਿ ਸਿਹਤ ਕੇਂਦਰ ਕੌਲੀ ਨੂੰ ਹਰਾ ਭਰਾ ਬਣਾਉਣ ਦੇ ਮਕਸਦ ਅਤੇ ਵਾਤਾਵਰਣ ਦੀ ਸ਼ੁਧਤਾ ਦੇ ਲਈ ਸਮੂਹ ਸਟਾਫ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਹਨ। ਉਨ੍ਹਾਂ ਸਮੂਹ ਹਾਜਰੀਨ ਨੂੰ ਅਪੀਲ ਕੀਤੀ ਕਿ ਆਪਣੇ ਘਰ੍ਹਾਂ ’ਚ ਅਤੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋਂ ਵਾਤਾਵਰਣ ਨੂੰ ਸ਼ੁਧ ਰੱਖਣ ’ਚ ਆਪਣਾ ਬਣਦਾ ਸਹਿਯੋਗ ਦੇ ਸਕੀਏ। ਇਸ ਮੌਕੇ ਮੈਡੀਕਲ ਅਫਸਰ ਡਾ: ਰਵਨੀਤ ਕੌਰ ਚੱਕਲ, ਏਐਮਓ ਡਾ: ਮੁਨੀਸ਼ ਕੁਮਾਰ, ਡਾ: ਗਗਨਦੀਪ ਕੌਰ, ਡਾ: ਪ੍ਰੀਤੀ, ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਫਾਰਮੇਸੀ ਅਫਸਰ ਕਿਰਨਦੀਪ ਸ਼ਰਮਾ, ਐਲਟੀ ਇੰਦਰਜੀਤ, ਐਸਟੀਐਸ ਅਮਨਪ੍ਰੀਤ ਕੌਰ, ਐਲਐਚਵੀ ਪੂਨਮ ਵਾਲੀਆ, ਸਟਾਫ ਨਰਸ ਵਨੀਤਾ ਰਾਣੀ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ, ਏਐਨਐਮ ਪਰਮਜੀਤ ਕੌਰ, ਵਿਮਲ ਢੀਂਗਰਾ, ਕਰਣ ਕੁਮਾਰ, ਦੀਪ ਸਿੰਘ, ਕੁਲਦੀਪ ਕੌਰ, ਸੁਨੀਲ ਕੁਮਾਰ, ਮਨਜੀਤ ਕੌਰ, ਦਰਸ਼ਨਾਂ ਰਾਣੀ ਸਮੇਤ ਸਿਹਤ ਸਟਾਫ ਹਾਜਰ ਸੀ।

Leave a Comment

Your email address will not be published. Required fields are marked *

Scroll to Top