ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਹੋਈ ਪੁਸਤਕ ਸਮੀਖਿਆ
ਨਾਭਾ 17 ਅਗਸਤ () : ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਮਾਨਯੋਗ ਪ੍ਰਿੰਸੀਪਲ ਡਾ. ਵਨੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਇਸ ਹਫ਼ਤੇ ਪੁਸਤਕ ਸਮੀਖਿਆ ਲੜੀ ਵਿੱਚ ਕਾਲਜ ਦੇ ਸੈਮੀਨਾਰ ਹਾਲ ਵਿਖੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਰਾਜਨੀਤੀ ਵਿਭਾਗ ਦੇ ਵਿਜ਼ੀਟਿੰਗ ਰਿਸੋਰਸ ਪਰਸਨ ਡਾ. ਮੁਖਤਿਆਰ ਸਿੰਘ ਵੱਲੋਂ ਐੱਮ. ਲਕਸ਼ਮੀਕਾਂਤ ਦੀ ਪੁਸਤਕ ‘ਇੰਡੀਅਨ ਪੌਲੀਟੀ’ ਦੀ ਸਮੀਖਿਆ ਕੀਤੀ ਗਈ। ਇਹ ਪੁਸਤਕ ਜਿੱਥੇ ਭਾਰਤੀ ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੀ ਹੈ, ਉਥੇ ਹੀ ਇਹ ਪੁਸਤਕ ਸਿਵਿਲ ਸਰਵਿਸਜ਼ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।ਇਸ ਪੁਸਤਕ ਸਮੀਖਿਆ ਦੇ ਸਮਾਗਮ ਵਿੱਚ ਰਾਜਨੀਤੀ ਵਿਗਿਆਨ ਵਿਭਾਗ ਦੇ ਅਧਿਆਪਕ ਸਾਹਿਬਾਨ, ਲਾਇਬ੍ਰੇਰੀਅਨ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।