ਸਰਕਾਰੀ ਬਿਕਰਮ ਕਾਲਜ ਪਟਿਆਲਾ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਪਟਿਆਲਾ , 23 ਅਕਤੂਬਰ :  ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵੱਲੋਂ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਅਧੀਨ ਚੱਲ ਰਹੇ ਕੋਰਸ ਬੀ.ਸੀ.ਏ.-I, ਬੀ.ਸੀ.ਏ.-II, ਬੀ.ਬੀ.ਏ.-I ਅਤੇ ਬੀ.ਬੀ.ਏ.-II ਦੇ ਵਿਦਿਆਰਥੀਆਂ ਲਈ “ਬਲੱਡ ਡੋਨੇਸ਼ਨ” ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੇ ਐੱਚ ਈ ਆਈ ਐਸ  ਦੇ ਅਧੀਨ ਕੰਪਿਊਟਰ ਸਾਇੰਸ ਵਿਭਾਗ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ  ਦੀ ਅਗਵਾਈ ਹੇਠ ਕਰਵਾਇਆ ਗਿਆ।
ਐਚ.ਈ.ਆਈ.ਐਸ. ਦੀ ਮੈਂਬਰ ਸਕੱਤਰ ਡਾ. ਰਿਤੂ ਕਪੂਰ ਅਤੇ ਆਈ.ਕਿਊ.ਏ.ਸੀ. ਕੋਆਰਡੀਨੇਟਰ ਡਾ. ਰੇਖਾ ਰਾਣੀ ਨੇ “ਡੈਡੀਕੇਟਿਡ ਬਰਦਰਜ਼ ਗਰੁੱਪ” ਤੋਂ ਆਏ ਮਾਨਯੋਗ ਮਹਿਮਾਨਾਂ ਦਾ ਸਵਾਗਤ ਕੀਤਾ। ਸਟੇਜ ਦੀ ਕਾਰਗੁਜ਼ਾਰੀ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਡਾ. ਹਰਸਿਮਰਨ ਕੌਰ ਨੇ ਕੀਤੀ ਅਤੇ ਵਿਦਿਆਰਥੀਆਂ ਦੀ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ।
ਰਿਸੋਰਸ ਪਰਸਨ ਡਾ. ਰਾਕੇਸ਼ ਵਰਮੀ  ਜੋ “ਡੈਡੀਕੇਟਿਡ ਬਰਦਰਜ਼ ਗਰੁੱਪ (ਰਜਿ.) ਪੰਜਾਬ” ਦੇ ਸੰਸਥਾਪਕ ਅਤੇ ਪ੍ਰਧਾਨ ਹਨ ਅਤੇ ਐਸ.ਬੀ.ਆਈ. ਪਟਿਆਲਾ ਵਿੱਚ ਏ.ਟੀ.ਐੱਮ. ਚੈਨਲ ਮੈਨੇਜਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਉਹ ਹੁਣ ਤੱਕ 88 ਵਾਰ ਖੂਨ ਦਾਨ ਕਰ ਚੁੱਕੇ ਹਨ। ਉਹਨਾਂ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੂਨ ਦਾਨ ਦਾਨ ਦੀ ਮਹੱਤਤਾ ਦੱਸਦੇ ਰਕਤਦਾਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ. ਹਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ “ਡੈਡੀਕੇਟਿਡ ਬਰਦਰਜ਼ ਗਰੁੱਪ (ਰਜਿ.) ਪੰਜਾਬ ਪਟਿਆਲਾ” ਅਤੇ ਚੇਅਰਮੈਨ “ਡੈਫੋਡਿਲ ਸਕੂਲ, ਪਟਿਆਲਾ” ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਹੁਣ ਤੱਕ 88 ਵਾਰ ਖੂਨ ਦਾਨ ਕੀਤਾ ਹੈ।
ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਨੇ “ਡੈਡੀਕੇਟਿਡ ਬਰਦਰਜ਼ ਗਰੁੱਪ” ਵੱਲੋਂ ਕੀਤੇ ਇਸ ਜਤਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਹਮਦਰਦੀ ਅਤੇ ਮਨੁੱਖਤਾ ਦੇ ਮੁੱਲ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਮਨੁੱਖਤਾ ਦੀਆਂ ਸੇਵਾਵਾਂ ਵਿੱਚ ਸਰਗਰਮੀ ਨਾਲ ਭਾਗ ਲੈਣ, ਕਿਉਂਕਿ ਸੱਚੀ ਸਿੱਖਿਆ ਸਿਰਫ ਅਕਾਦਮਿਕ ਗਿਆਨ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਇਹ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨੂੰ ਵੀ ਬਰਕਰਾਰ ਰੱਖਦੀ ਹੈ।
ਡਾ. ਰਿਤੂ ਕਪੂਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯੁਵਾ ਪੀੜ੍ਹੀ ਨੂੰ ਸਮਾਜਿਕ ਭਲਾਈ ਲਈ ਨਿਯਮਤ ਖੂਨ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਸੈਮੀਨਾਰ ਦੇ ਅੰਤ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਖੂਨ ਦਾਨ ਮੁਹਿੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਸੌਂਹ ਚੁਕਾਈ।
Scroll to Top