ਸਪੈਸ਼ਲ ਸੈਲ ਨੇ ਨਾਜਾਇਜ਼ ਅਸਲਾ ਰੱਖਣ ਤੇ ਵੇਚਣ ਦੇ ਮਾਮਲੇ `ਚ ਕਾਰਵਾਈ ਕਰਦਿਆਂ ਕੀਤਾ ਪੰਜ ਜਣਿਆਂ ਤੇ ਮਾਮਲਾ ਦਰਜ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਨਾਜਾਇਜ਼ ਅਸਲਾ ਰੱਖਣ ਅਤੇ ਵੇਚਣ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਸਪੈਸ਼ਲ ਸੈੱਲ ਦੇ ਐੱਸ. ਆਈ. ਮੋਹਨ ਲਾਲ ਦੀ ਅਗਵਾਈ ਵਿਚ ਕੀਤੀ ਗਈ ਉਕਤ ਕਾਰਵਾਈ ਤਹਿਤ ਜਸਕਰਨ ਗੁੱਜਰ ਉਰਫ ਕੰਨੂ ਨਿਵਾਸੀ ਰਤਨ ਨਗਰ, ਗੋਪੀ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਲਵਪ੍ਰੀਤ ਸਿੰਘ ਉਰਫ਼ ਲਵ ਨਿਵਾਸੀ ਸ਼ਿਵ ਨਗਰ ਪਿੰਡ ਨਾਗਰਾ ਜ਼ਿਲ੍ਹਾ ਜਲੰਧਰ, ਨਵੀਨ ਸੈਣੀ ਉਰਫ ਚਿੰਟੂ ਨਿਵਾਸੀ ਅਮਨ ਨਗਰ ਥਾਣਾ ਨੰਬਰ 8 ਅਤੇ ਵਿਕਰਮ ਬਾਵਾ ਨਿਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਖਿ਼ਲਾਫ਼ ਥਾਣਾ ਬਸਤੀ ਬਾਵਾ ਖੇਲ ਵਿਚ ਅਸਲਾ ਐਕਟ 1959 ਤਹਿਤ 128 ਨੰਬਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।