ਵਾਸ਼ਿੰਗਟਨ, 22 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ-ਚੁਣੇ ਗਏ ਜ਼ੋਹਰਾਨ ਮਮਦਾਨੀ ਨਾਲ ਇਕ ਵਿਸੇਸ ਮੀਟਿੰਗ ਕੀਤੀ, ਜਿਸ ਵਿਚ ਉਨਾ ਮਮਦਾਨੀ ਦਾ ਸ਼ਾਨਦਾਰ ਵੈਲਕਮ ਵੀ ਕੀਤਾ।
ਜਿਕਰਯੋਗ ਹੈ ਕਿ ਮਮਦਾਨੀ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਅਧਿਕਾਰਿਕ ਮੁਲਾਕਾਤ ਲਈ ਵਾਸ਼ਿੰਗਟਨ ਡੀ.ਸੀ. ਪਹੁੰਚੇ। ਲੰਬੇ ਸਮੇਂ ਤੋਂ ਦੋਵਾਂ ਵਿਚਕਾਰ ਚੱਲ ਰਹੀ ਤਿੱਖੀ ਬਿਆਨਬਾਜ਼ੀ ਦੇ ਬਾਵਜੂਦ, ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਮ੍ਰਿਦੁ ਤੇ ਮਿਲਾਪੂਰਨ ਰਵੱਈਆ ਅਪਣਾਇਆ।
ਟਰੰਪ ਨੇ ਮਮਦਾਨੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਉਨ੍ਹਾਂ ਦੀ ਭਵਿੱਖੀ ਕਾਰਗੁਜ਼ਾਰੀ ’ਤੇ ਪੂਰਾ ਵਿਸ਼ਵਾਸ ਜਤਾਇਆ।
ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹਨਾਂ ਨੇ ਇਸ ਗੱਲਬਾਤ ਦਾ ਪੂਰਾ ਅਨੰਦ ਮਾਣਿਆ। ਉਨ੍ਹਾਂ ਦੇ ਸ਼ਬਦਾਂ ਵਿੱਚ, “ਸਾਡੀ ਮੁਲਾਕਾਤ ਬਹੁਤ ਚੰਗੀ, ਸਕਾਰਾਤਮਕ ਅਤੇ ਫਲਦਾਇਕ ਰਹੀ। ਇੱਕ ਗੱਲ ਜਿਸ ‘ਤੇ ਅਸੀਂ ਦੋਵੇਂ ਸਹਿਮਤ ਹਾਂ—ਅਸੀਂ ਚਾਹੁੰਦੇ ਹਾਂ ਕਿ ਆਪਣਾ ਪ੍ਰਿਆ ਸ਼ਹਿਰ ਹੋਰ ਵੀ ਖ਼ੂਬਸੂਰਤੀ ਤੇ ਕੁਸ਼ਲਤਾ ਨਾਲ ਅੱਗੇ ਵਧੇ, ਜਿਸ ਲਈ ਅਸੀ ਕੰਮ ਵੀ ਕਰ ਰਹੇ ਹਾਂ।