ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਦੌਰਾਨ ਕਈ ਕਿਊਬਾ ਅਧਿਕਾਰੀਆਂ ਦੀ ਮੌਤ

ਦਿਲੀ, 5 ਜਨਵਰੀ : ਬੀਤੇ ਦਿਨੀ ਅਮਰੀਕਾ ਵਲੋ ਵੈਨੇਜੁਏਲਾ ਵਿਚ ਕੀਤੀ ਗਈ ਫੌਜੀ ਕਾਰਵਾਈ ਤੋ ਬਾਅਦ ਹੁਣ ਕਿਊਬਾ ਸਰਕਾਰ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇਸ ਕਾਰਵਾਈ ਦੌਰਾਨ ਕਈ ਕਿਊਬਾ ਅਧਿਕਾਰੀਆਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਦੇ ਅਨੁਸਾਰ ਅਮਰੀਕੀ ਫੌਜੀ ਕਾਰਵਾਈ ਦੌਰਾਨ ਉਸਦੇ 30 ਦੇ ਕਰੀਬ ਫੌਜੀ ਅਤੇ ਪੁਲੀਸ ਅਧਿਕਾਰੀ ਮਾਰੇ ਗਏ ਹਨ। ਕਿਊਬਾ ਵੱਲੋਂ ਇਹ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।

ਸਰਕਾਰੀ ਬਿਆਨ ਮੁਤਾਬਕ ਮਾਰੇ ਗਏ ਅਧਿਕਾਰੀ ਇੱਕ ਵਿਸ਼ੇਸ਼ ਮਿਸ਼ਨ ਤਹਿਤ ਵੈਨੇਜ਼ੁਏਲਾ ਵਿੱਚ ਮੌਜੂਦ ਸਨ, ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਉੱਥੇ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਸਨ। ਇਸ ਮਾਮਲੇ ’ਚ ਕਈ ਪੱਖ ਅਜੇ ਵੀ ਅਸਪਸ਼ਟ ਬਣੇ ਹੋਏ ਹਨ।
ਗੌਰਤਲਬ ਹੈ ਕਿ ਕਿਊਬਾ ਅਤੇ ਵੈਨੇਜ਼ੁਏਲਾ ਦੇ ਰਿਸ਼ਤੇ ਕਾਫ਼ੀ ਨੇੜਲੇ ਰਹੇ ਹਨ ਅਤੇ ਕਿਊਬਾ ਲੰਬੇ ਸਮੇਂ ਤੋਂ ਸਾਂਝੀਆਂ ਫੌਜੀ ਤੇ ਸੁਰੱਖਿਆ ਮਸ਼ਕਾਂ ਲਈ ਆਪਣੇ ਜਵਾਨ ਉੱਥੇ ਭੇਜਦਾ ਆ ਰਿਹਾ ਹੈ।

Scroll to Top