ਵਿਦਿਆਰਥੀਆਂ ਵੱਲੋਂ ਲੋੜਵੰਦਾ ਦੀ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ : ਮੇਅਰ

ਪਟਿਆਲਾ 19 ਸਤੰਬਰ –  ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਲੀਗਲ ਏਡ ਵਿੰਗ ਵੱਲੋਂ ਵਾਇਸ ਚਾਂਸਲਰ ਪ੍ਰੋਫੈਸਰ ਡਾਕਟਰ ਜੈ ਸ਼ੰਕਰ ਸਿੰਘ, ਰਾਜਿਸਟਰਾਰ ਡਾ. ਅਵਨੀਤ ਕੌਰ ਵਾਲੀਆ, ਟੀਚਰ ਕੋਆਰਡੀਨੇਟਰ ਐਸਟਿਟ ਪ੍ਰੋਫੈਸਰ ਡਾਕਟਰ ਅਭੀਨੰਦਨ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਮਾਜ ਸੇਵੀ ਸੰਸਥਾ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ,ਯੂਵਕ ਸੇਵਾਵਾਂ ਕਲੱਬ ਦੀਪ ਨਗਰ,

ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਸਲੱਮ ਏਰੀਏ ਵਿੱਚ ਲੋੜਵੰਦਾ ਨੂੰ ਗੱਦੇ, ਕੱਪੜੇ, ਬਾਲਟੀਆਂ,ਕੱਪ, ਬੂਟ, ਚੱਪਲਾਂ ਤੋਂ ਇਲਾਵਾ ਦੂਸ਼ਿਤ ਹੁੰਦੇ ਜਾਂ ਰਹੇ ਵਾਤਾਵਰਣ ਨੂੰ ਬਚਾਉਣ ਲਈ ਪਾਲਸਟਿਕ ਦੇ ਲਫਾਫਿਆਂ ਦੀ ਵਰਤੋਂ ਨਾ ਕਰਨ ਲਈ ਅਤੇ ਕੱਪੜੇ ਦੇ ਥੈਲਿਆ ਦੀ ਵਰਤੋਂ ਕਰਨ ਲਈ ਕੱਪੜੇ ਦੇ ਥੱਲੇ ਵੰਡਣ ਲਈ ਪ੍ਰੋਗਰਾਮ ਸਲੱਮ ਏਰੀਏ  ਵਿਖੇ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਪਰਮਿੰਦਰ ਭਲਵਾਨ ਮੈਬਰ ਨਸਾ ਮੁਕਤ ਭਾਰਤ ਅਭਿਆਨ ਮੈਬਰ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਪੁਲਿਸ, ਮੈਬਰ ਯੁਵਾ ਸਾਂਝ ਕਮੇਟੀ, ਮੈਬਰ ਵੂਮੈਨ ਕੋਸਲਿੰਗ ਸੈਲ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤਾ।

ਇਸ ਮੌਕੇ ਉਪਕਾਰ ਸਿੰਘ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ. ਵਿਸ਼ੇਸ਼ ਤੌਰ ਤੇ ਪੁੱਜੇ ਮਹਿਮਾਨਾਂ ਵਿੱਚ ਨਿਦੇਸ਼ ਪ੍ਰਾਸ਼ਰ, ਕਾਜ਼ੀ ਅਹਿਮਦ, ਕ੍ਰਿਸ਼ਨ ਕਾਂਤ ਸਿੰਘ,ਜਸਮੀਨ ਕੋਰ,ਮਾਨਸੀ ਗਰਗ, ਤਨੀਸ਼ਾ ਜੈਨ,ਹਰਮਨ ਸ਼ੀਰਾ, ਹਿਤੈਸ਼ੀ ਸਿੰਗਲਾ, ਲਕਸ਼ਆ ਗਨੇਸੀਆ, ਤਨਿਸ਼ਕ ਗਰਗ ਅਤੇ ਸਾਰੇ ਵਿਦਿਆਰਥੀਆਂ ਇਸ ਤੋਂ ਇਲਾਵਾ ਰੁਦਰਪ੍ਰਤਾਪ ਸਿੰਘ, ਹਰਮਨਜੀਤ ਸਿੰਘ ਰੰਧਾਵਾ, ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਭਿੰਦਰ ਜਲਵੇੜਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਲੀਗਲ ਏਡ ਵਿੰਗ ਦੇ ਵਿਦਿਆਰਥੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਲੱਮ ਏਰੀਏ ਵਿੱਚ ਲੋੜਵੰਦਾ ਨੂੰ ਸਮਾਨ ਵੰਡਣਾ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵੱਲੋਂ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਅਤੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਕੱਪੜੇ ਦੇ ਥੈਲੇ ਵੀ ਵੰਡੇ ਗਏ. ਇਹਨਾ ਕੱਪੜੇ ਦੇ ਥੈਲਿਆ ਨੂੰ ਵੰਡਣ ਲਈ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।

Scroll to Top