ਲੋਹੜੀ ਦੇ ਦਿਨ ਗਾਇਕ ਅਰਜਨ ਢਿੱਲੋਂ ਦੇ ਘਰ ਸੋਗ, ਪਿਤਾ ਦੀ ਮੌਤ

ਚੰਡੀਗੜ੍ਹ | 13 ਜਨਵਰੀ : ਲੋਹੜੀ ਦੇ ਤਿਉਹਾਰ ਮੌਕੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ਨੂੰ ਗਹਿਰਾ ਨਿੱਜੀ ਸਦਮਾ ਪਹੁੰਚਿਆ ਹੈ। ਉਨ੍ਹਾਂ ਦੇ ਪਿਤਾ ਬੂਟਾ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਉਹ ਲਗਭਗ 70 ਸਾਲਾਂ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ।

ਦਸ ਦਈਏ ਕਿ ਇਸ ਖਬਰ ਨਾਲ ਸੰਗੀਤ ਅਤੇ ਫ਼ਿਲਮੀ ਜਗਤ ਨਾਲ ਜੁੜੀਆਂ ਕਈ ਉੱਘੀਆਂ ਹਸਤੀਆਂ ਅਤੇ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜਾਬੀ ਸੰਗੀਤ ਉਦਯੋਗ ਦੇ ਲੋਕਪ੍ਰਿਯ ਕਲਾਕਾਰ ਅਰਜਨ ਢਿੱਲੋਂ ਲਈ ਇਹ ਸਮਾਂ ਬਹੁਤ ਹੀ ਔਖਾ ਹੈ ਅਤੇ ਹਰ ਕੋਈ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ।

Scroll to Top