ਲੁਧਿਆਣਾ ਦੇ ਹੋਟਲ `ਚ ਅੱਗ ਲੱਗਣ ਕਾਰਨ 2 ਦੀ ਮੌਤ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਬੱਸ ਸਟੈਂਡ ਜਵਾਹਰ ਨਗਰ ਕੈਂਪ ਨੇੜੇ ਰਾਇਲ ਬਲੂ ਨਾਮਕ ਤਿੰਨ ਮੰਜ਼ਿਲਾ ਹੋਟਲ ਵਿੱਚ ਅੱਗ ਲੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜਦੋਂ ਕਿ ਪੰਜ ਲੋਕਾਂ ਨੂੰ ਦਮੇ ਕਾਰਨ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ ਦੇ ਬਾਅਦ ਏ.ਸੀ.ਪੀ ਸਿਵਲ ਲਾਈਨ ਅਕਰਸ਼ੀ ਜੈਨ, ਥਾਣਾ ਡਵੀਜ਼ਨ ਨੰਬਰ 5 ਦੇ ਇੰਸਪੈਕਟਰ ਵਿਜੇ ਕੁਮਾਰ, ਚੌਂਕੀ ਕਾਊਚਰ ਦੇ ਇੰਚਾਰਜ ਚੌਾਚਰ ਮਾਰਕਿਟ ਧਰਮਪਾਲ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਅਮਰਜੀਤ ਸਿੰਘ ਉੱਥੇ ਪਹੁੰਚੇ ਅਤੇ ਉਨ੍ਹਾਂ ਵੱਲੋਂਜਾਂਚ ਸ਼ੁਰੂੁ ਕੀਤੀ ਗਈ ।