ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੀਤੇ ਸਾਬਕਾ ਡੀ. ਐਸ. ਪੀ. ਤੇ ਹੋਰ ਛੇ ਪੁਲਸ ਅਧਿਕਾਰੀ ਸਸਪੈਂਡ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਸਾਬਕਾ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਅਤੇ ਛੇ ਹੋਰ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜਿਨ੍ਹਾਂ ਵਿਚ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ, ਸਮਰ ਵਨੀਤ ਪੀ. ਪੀ. ਐਸ., ਡੀ. ਐਸ. ਪੀ., ਸਬ ਇੰਸਪੈਕਟਰ ਰੀਨਾ ਸੀ. ਆਈ. ਏ., ਖਰੜ, ਸਬ ਇੰਸਪੈਕਟਰ (ਐਲ. ਆਰ.) ਜਗਤਪਾਲ ਜਾਂਗੂ, ਏ. ਜੀ. ਟੀ. ਐਫ.,ਸਬ ਇੰਸਪੈਕਟਰ (ਐਲ. ਆਰ.) ਸ਼ਗਨਜੀਤ ਸਿੰਘ, ਮੁਖਤਿਆਰ ਸਿੰਘ ਅਤੇ ਐੱਚ. ਸੀ. ਓਮ ਪ੍ਰਕਾਸ਼ ਸ਼ਾਮਲ ਹਨ। ਦੱਸਣਯੋਗ ਹੈ ਕਿ ਉਪਰੋਕਤ ਸਮੁੱਚੇ ਪੁਲਸ ਕਰਮਚਾਰੀਆਂ, ਅਧਿਕਾਰੀਆਂ ਨੂੰ 3 ਅਪ੍ਰੈਲ 2022 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਦੋਸ਼ੀ ਪਾਇਆ ਗਿਆ ਸੀ ਅਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸੀ. ਆਈ. ਏ. ਪੁਲਸ ਸਟੇਸ਼ਨ, ਖਰੜ ਦੀ ਹਿਰਾਸਤ ਵਿੱਚ ਸੀ।