ਰੇਵਾੜੀ `ਚ ਵੱਡਾ ਹਾਦਸਾ ਵਾਪਰਨ ਨਾਲ0ਚਾਰ ਲੋਕਾਂ ਦੀ ਮੌਤ ਤੇ 12 ਗੰਭੀਰ ਜ਼ਖ਼ਮੀ
ਭਿਵਾੜੀ : ਖੁਸ਼ਖੇੜਾ ਇੰਡਸਟਰੀਅਲ ਏਰੀਆ `ਚ ਸਥਿਤ ਇਕ ਕੈਮੀਕਲ ਫੈਕਟਰੀ `ਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 12 ਮਜ਼ਦੂਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰ ਯੂਪੀ ਅਤੇ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਜ਼ਖਮੀਆਂ ਨੂੰ ਭਿਵੜੀ ਦੇ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿੱਚ ਪੰਜਾਹ ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ।