ਰਿਟੇਲ ਫਾਰਮੇਸੀ ਐਸੋਸੀਏਸ਼ਨ ਪਟਿਆਲਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਦਵਾਈਆਂ ਦਾਨ

ਪਟਿਆਲਾ 11 ਸਤੰਬਰ –  ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਰਿਟੇਲ ਫਾਰਮੇਸੀ ਐਸੋਸੀਏਸ਼ਨ ਪਟਿਆਲਾ ਨੇ ਮਨੁੱਖਤਾ ਦੀ ਸੇਵਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕੈਂਪਾਂ ਲਈ ਲੋੜੀਦੀਆਂ ਦਵਾਈਆਂ ਸਿਹਤ ਵਿਭਾਗ ਨੂੰ ਸਹਾਇਤਾ ਵੱਜੋਂ ਦਾਨ ਦਿੱਤੀਆਂ 

ਉਹਨਾਂ ਵੱਲੋਂ ਭੇਜੀਆਂ ਗਈਆਂ ਦਵਾਈਆਂ ਵਿੱਚ ਬੁਖ਼ਾਰਦਸਤਖੰਘ-ਜ਼ੁਕਾਮਐਲਰਜੀਚਮੜੀ ਦੇ ਇਨਫੈਕਸ਼ਨ ਅਤੇ ਹੋਰ ਆਮ ਬਿਮਾਰੀਆਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਸ਼ਾਮਲ ਹਨ। ਇਹ ਸਹਾਇਤਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ। ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਦੇ ਸਮੇਂ ਵਿੱਚ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਸੁਰੱਖਿਆ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਯੋਗਦਾਨ ਕਈਆਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਹੋਵੇਗਾ। 

ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਵੱਲੋਂ ਰਿਟੇਲ ਫਾਰਮੇਸੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਆਈ.ਡੀ.ਐਸ.ਪੀ ਡਾ.ਦਿਵਜੋਤ ਸਿੰਘ, ਜੋਨਲ ਲਾਈਸੇਨਸਿੰਗ ਅਥਾਰਿਟੀ ਜਸਬੀਰ ਪ੍ਰਤਾਪ ਸਿੰਘ, ਸਮੂਹ ਡਰਗ ਇੰਸਪੈਕਟਰ ਅਤੇ ਮਾਸ ਮੀਡਿਆ ਵਿੰਗ ਦੀ ਟੀਮ ਮੌਜੂਦ ਸਨ

 

Scroll to Top