ਰਾਹੁਲ ਗਾਂਧੀ ਵਲੋਂ ਭਾਰਤ ਅੰਦਰ ਜਾਤੀ ਜਨਗਣਨਾ ਸੰਬੰਧੀ ਕਾਨੂੰਨ ਪਾਸ ਕਰਵਾਉਣ ਦੀ ਮੰਗ ਨਾਲ ਫਿਰਕਾਪ੍ਰਸਤੀ, ਊਚ-ਨੀਚ ਤੇ ਨਫਰਤ ਦਾ ਬੋਲਬਾਲਾ ਵਧੇਗਾ : ਪ੍ਰੋ. ਬਡੂੰਗਰ
ਪਟਿਆਲਾ, 2 ਅਗਸਤ (। ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਪ੍ਰਧਾਨ ਅਫਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਆਗੂ ਤੇ ਭਾਰਤ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਬੜੀ ਜ਼ੋਰ-ਸ਼ੋਰ ਨਾਲ ਭਾਰਤ ਅੰਦਰ ਜਾਤੀ ਜਨਗਣਨਾ ਸੰਬੰਧੀ ਕਾਨੂੰਨ ਪਾਸ ਕਰਵਾਕੇ ਭਾਰਤ ਅੰਦਰ ਜਾਤੀ ਜਨਗਣਨਾ ਕਰਾਉਣ ਉਤੇ ਜ਼ੋਰ ਪਾਇਆ ਜਾ ਰਿਹਾ ਹੈ, ਜਦਕਿ ਭਾਰਤ ਅੰਦਰ ਪਹਿਲਾਂ ਹੀ ਅਣਗਿਣਤ ਜਾਤਾਂ, ਗੋਤ, ਊਚ-ਨੀਚ ਅਤੇ ਫਿਰਕਾਪ੍ਰਸਤੀ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਇਸ ਜਾਤ-ਵੰਡ ਨੇ ਸਮਾਜ ਅੰਦਰ ਅਨੇਕਾਂ ਹੀ ਬਖੇੜੇ ਖੜੇ ਕੀਤੇ ਹੋਏ ਹਨ ਅਤੇ ਨਫਰਤ ਫੈਲੀ ਹੋਈ ਹੈ ।
ਉਹਨਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਇਹ ਮੰਗ ਉੱਕਾ ਹੀ ਗੈਰ-ਕੁਦਰਤੀ, ਗੈਰ- ਸਮਾਜਿਕ ਅਤੇ ਅਨੈਤਿਕਤਾ ਵਾਲੀ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜੇਕਰ ਇਹ ਮੰਗ ਮੰਨ ਲਈ ਜਾਵੇ ਤਾਂ ਉਸ ਹਾਲਤ ਵਿਚ ਦੇਸ ਅੰਦਰ ਫਿਰਕਾਪ੍ਰਸਤੀ ਅਤੇ ਊਚ-ਨੀਚ ਹੋਰ ਵਧੇਗੀ ਅਤੇ ਨਫਰਤ ਦਾ ਬੋਲਬਾਲਾ ਹੋਵੇਗਾ, ਇਸ ਤਰ੍ਹਾਂ ਕਰਨ ਨਾਲ ਲਾਭ ਤਾਂ ਸ਼ਾਇਦ ਹੀ ਕਿਸੇ ਨੂੰ ਹੋਵੇ ਪਰ ਨੁਕਸਾਨ ਜ਼ਰੂਰ ਹੋਵੇਗਾ। ਉਹਨਾਂ ਕਿਹਾ ਕਿ ਇਸ ਲਈ ਸ੍ਰੀ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਅਜਿਹੇ ਕਾਰਜਾਂ ਬਾਰੇ ਸੋਚਣਾਂ ਵੀ ਨਹੀਂ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਸਦ ਦੇ ਵਿੱਚ ਸੰਸਦ ਮੈਂਬਰਾਂ ਨੂੰ ਦੇਸ ਨਿਤ ਵੱਧ ਰਹੀ ਗਰੀਬੀ, ਬੇਰੁਜਗਾਰੀ, ਭੁੱਖਮਰੀ, ਅਨਪੜ੍ਹਤਾ, ਕਿਸਾਨਾਂ, ਮਜਦੂਰਾਂ, ਛੋਟੇ ਕਰਮਚਾਰੀਆਂ ਅਤੇ ਕਾਮਗਾਰਾਂ ਦੇ ਮਸਲੇ ਹੱਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ।ਉਹਨਾਂ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਹੈ ਕਿ ਉਹ ਅਜਿਹੇ ਹੀ ਕਨੂੰਨ ਪਾਸ ਹੋਣ ਦੇਣ, ਜਿੰਨਾ ਨਾਲ ਦੇਸ ਦਾ ਭਲਾ ਹੈ।