ਰਾਹੁਲ ਗਾਂਧੀ ਨੇ ਭਾਜਪਾ ਤੇ ਜਾਅਲੀ ਵੋਟ ਦੇ ਲਗਾਏ ਦੋਸ਼

ਦਿੱਲੀ, 5 ਨਵੰਬਰ 2025 : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚੋਣ ਕਮਿਸ਼ਨ ਤੇ ਭਾਜਪਾ ਉਪਰ ਉੰਗਲੀ ਚੁੱਕਦਿਆਂ ਦੋਸ਼ ਲਗਾਇਆ ਕਿ ਇਸਨੇ ਫ਼ਰਜ਼ੀ ਵੋਟਾਂ ਦੀ ਆੜ ‘ਚ ਭਾਜਪਾ ਦੀ ਜਿੱਤ ਵਿੱਚ ਸਹਿਯੋਗ ਦਿੱਤਾ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਭਾਜਪਾ ‘ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਜਾਅਲੀ ਵੋਟਰਾਂ ਦੇ ਆਧਾਰ ‘ਤੇ ਜਿਤਾਈਆਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਰਾਜ ਵਿੱਚ ਲਗਭਗ 25 ਲੱਖ ਜਾਅਲੀ ਵੋਟਰ ਰਜਿਸਟਰ ਕੀਤੇ ਗਏ ਸਨ, ਜਿਸਦਾ ਅਰਥ ਹੈ ਕਿ ਹਰ ਅੱਠਵੇਂ ਵੋਟਰ ਵਿੱਚੋਂ ਇੱਕ ਵੋਟਰ ਨਕਲੀ ਸੀ।

ਰਾਹੁਲ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਤੇ ਰਿਕਾਰਡ ਵੀ ਦਿਖਾਏ, ਜਿਨ੍ਹਾਂ ਬਾਰੇ ਉਨ੍ਹਾਂ ਦਾ ਦਾਅਵਾ ਸੀ ਕਿ ਉਹ ਅਸਲੀ ਨਹੀਂ ਸਨ।
ਉਨ੍ਹਾਂ ਨੇ ਉਦਾਹਰਨ ਵਜੋਂ ਇੱਕ ਅਜਿਹੇ ਮਾਮਲੇ ਦਾ ਜ਼ਿਕਰ ਕੀਤਾ ਜਿਸ ਵਿੱਚ ਬ੍ਰਾਜ਼ੀਲ ਦੀ ਇੱਕ ਮਾਡਲ ਦੇ ਨਾਂ ‘ਤੇ ਰਾਈ ਦੇ ਪੋਲਿੰਗ ਬੂਥ ‘ਤੇ 22 ਵਾਰ ਵੋਟ ਪਾਈ ਗਈ ਸੀ। ਰਾਹੁਲ ਗਾਂਧੀ ਨੇ ਦੱਸਿਆ ਕਿ ਜਦੋਂ ਉਸ ਮਾਡਲ ਦੀ ਤਸਵੀਰ ਦੀ ਸਕੈਨ ਰਿਪੋਰਟ ਕੀਤੀ ਗਈ ਤਾਂ ਉਹ ਸਿੱਧਾ ਉਸ ਮਾਡਲ ਦੇ ਅਧਿਕਾਰਤ ਪੰਨੇ ‘ਤੇ ਲੈ ਗਈ , ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਵੋਟਰ ਡਾਟਾ ‘ਚ ਵੱਡੇ ਪੱਧਰ ‘ਤੇ ਗੜਬੜ ਕੀਤੀ ਗਈ ਸੀ।

Scroll to Top