ਰਾਜਸਥਾਨ ਦੇ ਕਰੌਲੀ ਜਿ਼ਲ੍ਹੇ ਦੇ ਟੋਡਾਭੀਮ ਵਿਚ ਕਬਜ਼ੇ ਹਟਾਉਣ ਦੌਰਾਨ ਮਹਿਲਾ ਐਸਡੀਐਮ ਨੂੰ ਇੱਕ ਹੋਰ ਮਹਿਲਾ ਨੇ ਗੁੱਤ ਤੋਂ ਫੜ ਕੇ ਖਿੱਚਿਆ

ਰਾਜਸਥਾਨ ਦੇ ਕਰੌਲੀ ਜਿ਼ਲ੍ਹੇ ਦੇ ਟੋਡਾਭੀਮ ਵਿਚ ਕਬਜ਼ੇ ਹਟਾਉਣ ਦੌਰਾਨ ਮਹਿਲਾ ਐਸਡੀਐਮ ਨੂੰ ਇੱਕ ਹੋਰ ਮਹਿਲਾ ਨੇ ਗੁੱਤ ਤੋਂ ਫੜ ਕੇ ਖਿੱਚਿਆ
ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਕਰੌਲੀ ਜਿ਼ਲ੍ਹੇ ਦੇ ਟੋਡਾਭੀਮ ਵਿਚ ਕਬਜ਼ੇ ਹਟਾਉਣ ਦੌਰਾਨ ਮਹਿਲਾ ਐਸਡੀਐਮ ਨੂੰ ਇੱਕ ਹੋਰ ਮਹਿਲਾ ਨੇ ਗੁੱਤ ਤੋਂ ਫੜ ਕੇ ਖਿੱਚ ਲਿਆ, ਜਿਸ ਕਰਕੇ ਪੁਲਸ ਫੋਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੰਗਾਮੇ ਦੀ ਸੂਚਨਾ ਮਿਲਣ ‘ਤੇ ਕਰੌਲੀ ਦੇ ਐਸ. ਪੀ. ਖੁਦ ਮੌਕੇ ਉਤੇ ਪਹੁੰਚੇ। ਇਸ ਮਾਮਲੇ ਵਿੱਚ ਪੁਲਿਸ ਦਸਤੇ ਦੀ ਅਗਵਾਈ ਕਰ ਰਹੇ ਡਿਊਟੀ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਟੋਡਾਭੀਮ ਥਾਣੇ ਦੇ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹੰਗਾਮਾ ਦੋ ਦਿਨ ਪਹਿਲਾਂ ਹੋਇਆ ਸੀ। ਪਰ ਇਸ ਦਾ ਵੀਡੀਓ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਇਆ। ਦਰਅਸਲ, ਟੋਡਾਭੀਮ ਦੀ ਐਸਡੀਐਮ ਸੁਨੀਤਾ ਮੀਨਾ ਦੋ ਦਿਨ ਪਹਿਲਾਂ ਇਲਾਕੇ ਦੇ ਨਾਦ ਪਿੰਡ ਵਿੱਚ ਕਬਜ਼ੇ ਹਟਾਉਣ ਦੀ ਕਾਰਵਾਈ ਲਈ ਗਏ ਸੀ। ਉਨ੍ਹਾਂ ਦੇ ਨਾਲ ਪੁਲਿਸ ਦੀ ਪੂਰੀ ਫੋਰਸ ਸੀ। ਕਬਜੇ ਨੂੰ ਹਟਾਉਂਦੇ ਹੋਏ ਕਬਜੇਦਾਰ ਦੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਹੰਗਾਮਾ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਇੱਕ ਔਰਤ ਨੇ ਐਸਡੀਐਮ ਨਾਲ ਬਦਸਲੂਕੀ ਕੀਤੀ ਅਤੇ ਉਸ ਦੇ ਵਾਲਾਂ ਤੋਂ ਖਿੱਚ ਲਿਆ। ਇਹ ਦੇਖ ਕੇ ਉਥੇ ਮੌਜੂਦ ਪੁਲਿਸ ਵਾਲੇ ਹੈਰਾਨ ਰਹਿ ਗਏ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਐਸਡੀਐਮ ਨੂੰ ਮਹਿਲਾ ਤੋਂ ਛੁਡਵਾਇਆ। ਇਸ ਤੋਂ ਬਾਅਦ ਐਸਡੀਐਮ ਦੀ ਫਿਰ ਮਹਿਲਾ ਨਾਲ ਝੜਪ ਹੋ ਗਈ। ਉੱਥੇ ਮੌਜੂਦ ਲੋਕਾਂ ਨੇ ਇਸ ਪੂਰੇ ਹੰਗਾਮੇ ਦੀ ਵੀਡੀਓ ਬਣਾ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਕਰੌਲੀ ਦੇ ਐੱਸਪੀ ਸੁਜੀਤ ਸ਼ੰਕਰ ਮੌਕੇ ਉਤੇ ਪਹੁੰਚੇ ।

Leave a Comment

Your email address will not be published. Required fields are marked *

Scroll to Top