ਰਾਜਪਾਲ ਪੰਜਾਬ ਕਟਾਰੀਆ ਕਰਨਗੇ ਪੰਜਾਬ ਦੇ ਬਾਰਡਰ ਜਿਲ੍ਹਿਆਂ ਦਾ ਦੌਰਾ
ਚੰਡੀਗੜ੍ਹ ; ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਪੰਜਾਬ ਦੇ ਬਾਰਡਰ ਜਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਰਾਜਪਾਲ ਪੰਜਾਬ ਵਲੋਂ ਜਿਨ੍ਹਾਂ ਜਿ਼ਲਿਆਂ ਅਤੇ ਜਿਹੜੀ ਤਾਰੀਕ ਤੋਂ ਦੌਰਾ ਕੀਤਾ ਜਾਵੇਗਾ ਵਿਚ 25 ਸਤੰਬਰ ਤੋ 28 ਸਤੰਬਰ ਤਕ 6 ਜਿਲ੍ਹਿਆਂ ਜਿਨ੍ਹਾਂ ਵਿਚ ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਫਿਰੋਜ਼ਪੁਰ , ਫਾਜ਼ਿਲਕਾ, ਤਰਨਤਾਰਨ ਸ਼ਾਮਲ ਹਨ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ।