ਮੁਨਵਰ ਫਾਰੂਕੀ ਦੀ ਸੁਪਾਰੀ ਲੈਣ ਵਾਲੇ ਗ੍ਰਿਫਤਾਰ

ਦਿੱਲੀ, 2 ਅਕਤੂਬਰ : ਮਸਹੂਰ ਕਾਮੇਡੀਅਨ ਮੁਨਵਰ ਫਾਰੂਕੀ ਨੂੰ ਬੀਤੇ ਦਿਨੀ ਮਿਲੀ ਜਾਨੋ ਮਾਰਨ ਦੀ ਸੁਪਾਰੀ ਲੈਣ ਵਾਲਿਆਂ ਨੂੰ ਅੱਜ ਪੁਲਸ ਵਲੋ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਜੈਤਪੁਰ-ਕਾਲਿੰਦੀ ਕੁੰਜ ਰੋਡ ’ਤੇ ਹੋਏ ਮੁਕਾਬਲੇ ਦੌਰਾਨ ਰੋਹਿਤ ਗੋਦਾਰਾ-ਗੋਲਡੀ ਬਰਾੜ-ਵੀਰੇਂਦਰ ਚਰਨ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਨੂੰ ਸਟੈਂਡ-ਅਪ ਕਾਮੇਡੀਅਨ ਮੁਨੱਵਰ ਫ਼ਾਰੂਕੀ ਨੂੰ ਕਥਿਤ ਜਾਨੋਂ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ। ਕਾਬੂ ਕੀਤੇ ਗਰੋਹ ਮੈਂਬਰਾਂ ਦੀ ਪਛਾਣ ਰਾਹੁਲ ਤੇ ਸਾਹਿਲ ਵਜੋਂ ਦੱਸੀ ਗਈ ਹੈ ਜੋ ਹਰਿਆਣਾ ਦੇ ਪਾਨੀਪਤ ਤੇ ਭਿਵਾਨੀ ਦੇ ਦੱਸੇ ਜਾਂਦੇ ਹਨ।

ਅਧਿਕਾਰੀਆਂ ਨੇ ਦਸਿਆ ਕਿ ਤਫ਼ਤੀਸ਼ਕਾਰਾਂ ਮੁਤਾਬਕ ਫ਼ਾਰੂਕੀ ਨੂੰ ਜਾਨੋਂ ਮਾਰਨ ਲਈ ਇਨ੍ਹਾਂ ਦੋਵਾਂ ਨੂੰ ਵਿਦੇਸ਼ ਵਿਚ ਬੈਠੇ ਰੋਹਿਤ ਗੋਦਾਰਾ ਤੋਂ ਹਦਾਇਤਾਂ ਮਿਲ ਰਹੀਆਂ ਸਨ। ਗੋਦਾਰਾ ਅੱਗੇ ਗੋਲਡੀ ਬਰਾੜ ਤੇ ਵੀਰੇਂਦਰ ਚਰਨ ਨਾਲ ਕੰਮ ਕਰ ਰਿਹਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਫ਼ਾਰੂਕੀ ਦੀ ਪੈੜ ਨੱਪਣ ਲਈ ਕਥਿਤ ਤੌਰ ’ਤੇ ਮੁੰਬਈ ਅਤੇ ਬੰਗਲੁਰੂ ਵਿੱਚ ਉਸ ਦੀ ਜਾਸੂਸੀ ਵੀ ਕੀਤੀ । ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Scroll to Top