ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਜਥੇ ਨਾਲ ਪਾਕਿਸਤਾਨ ਗਏ ਸ਼ਰਧਾਲੂ ਦੀ ਹੋਈ ਮੌਤ

ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਜਥੇ ਨਾਲ ਪਾਕਿਸਤਾਨ ਗਏ ਸ਼ਰਧਾਲੂ ਦੀ ਹੋਈ ਮੌਤ
ਫਿਰੋਜ਼ਪੁਰ : ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਜਥੇ ਨਾਲ ਪਾਕਿਸਤਾਨ ਗਏ ਸ਼ਰਧਾਲੂ ਫਿਰੋਜ਼ਪੁਰ ਵਾਸੀ ਸੁਖਦੇਵ ਸਿੰਘ ਵਾਸੀ ਝੋਕ ਟਹਿਲ ਸਿੰਘ ਦੀ ਉਸ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਦੋਂ ਉਹ ਵਾਪਸ ਆ ਰਹੇ ਸਨ।ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਾਪਸੀ ਮੌਕੇ ਜਿਵੇਂ ਹੀ ਉਹ ਭਾਰਤੀ ਬਾਰਡਰ ਅੰਦਰ ਵੜੇ ਤਾਂ ਉਨ੍ਹਾਂ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਸੁਖਦੇਵ ਸਿੰਘ ਦੀ ਲਾਸ਼ ਅੱਜ ਉਨ੍ਹਾਂ ਦੇ ਘਰ ਪਿੰਡ ਝੋਕ ਟਹਿਲ ਸਿੰਘ ਵਿਖੇ ਲਿਆਂਦੀ ਗਈ, ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave a Comment

Your email address will not be published. Required fields are marked *

Scroll to Top