ਮਰੀਜ ਨੂੰ ਲੈ ਕੇ ਜਾ ਰਹੀ ਹਵਾਈ ਐਬੂਲੈਸ ਹੋਈ ਹਾਦਸਾਗ੍ਰਸਤ, 7 ਦੀ ਹੋਈ ਮੌਤ

ਝਾਰਖੰਡ, 24 ਫਰਵਰੀ : ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਇਕ ਹਵਾਈ ਐਬੂਲੈਸ ਜੋਕਿ ਮਰੀਜ ਅਤੇ ਉਨਾ ਦੇ ਪਰਿਵਾਰਕ ਮੈਬਰਾਂ ਨੂੰ ਲੈ ਕੇ ਜਾ ਰਹੀ ਸੀ, ਅਚਾਨਕ ਹਵਾ ਵਿਚ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਇਸ ਵਿਚ ਸਵਾਰ 7 ਲੋਕਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦੇ ਅਨੁਸਾਰ ਹਾਦਸੇ ਵਿਚ ਮਾਰੇ ਗਏ ਮ੍ਰਿਤਕਾਂ ਵਿੱਚ ਦੋ ਕਰਮਚਾਰੀ ਮੈਂਬਰ, ਇੱਕ ਮਰੀਜ਼ ਅਤੇ ਉਸ ਦੇ ਪਰਿਵਾਰ ਦੇ ਚਾਰ ਸਦੱਸ ਸ਼ਾਮਲ ਹਨ। ਇਸ ਸਬੰਧੀ ਅਧਿਕਾਰੀਆਂ ਦੱਸਿਆ ਕਿ ਇਹ ਹਾਦਸਾ ਸਿਮਰੀਆ ਬਲਾਕ ਦੇ ਕਸਾਰੀਆ ਇਲਾਕੇ ਵਿੱਚ ਵਾਪਰਿਆ। ਉਨ੍ਹਾਂ ਅਨੁਸਾਰ ਖ਼ਰਾਬ ਮੌਸਮ ਅਤੇ ਤਿੱਖੀ ਗਰਜ-ਚਮਕ ਕਾਰਨ ਜਹਾਜ਼ ਨਿਯੰਤਰਣ ਗੁਆ ਬੈਠਿਆ। ਉਨਾ ਕਿਹਾ ਕਿ ਉਨਾ ਵਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚਕੀਤੀ ਜਾ ਰਹੀ ਹੈ।

Scroll to Top