ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਧਰਨਾ : ਵਿੱਤੀ ਧੋਖਾਧੜੀ ਦਾ ਚੁਕਿਆ ਮੁੱਦਾ

ਮਾਨਸਾ, 11 ਫਰਵਰੀ : ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਅੱਜ ਐਸਐਸਪੀ ਦਫਤਰ ਵਿਖੇ ਵਿੱਤੀ ਧੋਖਾਧੜੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਹੈ। ਉਨਾ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਉਚਿਤ ਜਾਂਚ ਕਰਨ ਦੀ ਮੰਗ ਕਰਦਿਆਂ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ।

ਜਿਕਰਯੋਗ ਹੈ ਕਿ ਸਿਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੀਜੀਪੀ ਏਐੱਸ ਰਾਏ ਕੋਲ ਆਪਣੇ ਮੈਨੇਜਰ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਦੋ ਕੰਪਨੀਆਂ ਨਾਲ ਜੁੜੀ ਕਥਿਤ ਵਿੱਤੀ ਧੋਖਾਧੜੀ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ ਇਹ ਸ਼ਿਕਾਇਤ ਅੱਗੇ ਐੱਸਐੱਸਪੀ ਨੂੰ ਭੇਜੀ ਗਈ ਅਤੇ ਇੱਕ ਐੱਸਪੀ ਪੱਧਰ ’ਤੇ ਜਾਂਚ ਵੀ ਹੋਈ, ਪਰ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਉਨਾ ਅੱਜ ਐੱਸਐੱਸਪੀ ਦਫ਼ਤਰ ਕੰਪਲੈਕਸ ਦੇ ਅੰਦਰ ਫਰਸ਼ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਸਤੋ ਬਾਅਦ ਅਧਿਕਾਰੀਆਂ ਨੇ ਉਚਿਤ ਕਾਰਵਾਈ ਦਾ ਭਰੋਸਾ ਦਿਵਾਇਆ ਹੈ।

Scroll to Top