ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਕਰੈਸ਼, ਚਾਲਕ ਦਲ ਦੇ 3 ਮੈਂਬਰ ਲਾਪਤਾ

ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਕਰੈਸ਼, ਚਾਲਕ ਦਲ ਦੇ 3 ਮੈਂਬਰ ਲਾਪਤਾ
ਅਹਿਮਦਾਬਾਦ : ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਹੈਲੀਕਾਪਟਰ ਨੂੰ ਪੋਰਬੰਦਰ ਦੇ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਤੋਂ ਬਾਅਦ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਹੈਲੀਕਾਪਟਰ ‘ਚ ਚਾਲਕ ਦਲ ਦੇ 4 ਮੈਂਬਰ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਕਰੂ ਮੈਂਬਰ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀ 3 ਕਰੂ ਮੈਂਬਰਾਂ ਅਤੇ ਦੋ ਪਾਇਲਟਾਂ ਦੀ ਭਾਲ ਜਾਰੀ ਹੈ। ਦਰਅਸਲ ਮੋਟਰ ਟੈਂਕਰ ਹਰੀ ਲੀਲਾ ਵਿੱਚ ਸਵਾਰ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹੈਲੀਕਾਪਟਰ ਸਮੁੰਦਰ ਵਿੱਚ ਉਤਾਰਿਆ ਗਿਆ ਸੀ। ਇਹ ਕਾਰਵਾਈ ਗੁਜਰਾਤ ਦੇ ਪੋਰਬੰਦਰ ਤੱਟ ਤੋਂ ਕਰੀਬ 45 ਕਿਲੋਮੀਟਰ ਦੂਰ ਕੀਤੀ ਗਈ ਇਸ ਘਟਨਾ ‘ਚ ਹੈਲੀਕਾਪਟਰ ‘ਚ ਸਵਾਰ ਚਾਰ ‘ਚੋਂ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ।
ਇੰਡੀਅਨ ਕੋਸਟ ਗਾਰਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਸੋਮਵਾਰ ਰਾਤ ਕਰੀਬ 11 ਵਜੇ ਭਾਰਤੀ ਝੰਡੇ ਵਾਲੇ ਮੋਟਰ ਟੈਂਕਰ ਹਰੀ ਲੀਲਾ ‘ਤੇ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਮੁੰਦਰ ਵਿੱਚ ਉਤਾਰਿਆ ਗਿਆ। ਇਹ ਕਾਰਵਾਈ ਗੁਜਰਾਤ ਦੇ ਪੋਰਬੰਦਰ ਤੱਟ ਤੋਂ ਕਰੀਬ 45 ਕਿਲੋਮੀਟਰ ਦੂਰ ਕੀਤੀ ਗਈ। ਕੋਸਟ ਗਾਰਡ ਨੇ ਦੱਸਿਆ ਕਿ ਮੋਟਰ ਟੈਂਕਰ ਮਾਲਕ ਹਰੀ ਲੀਲਾ ਦੀ ਬੇਨਤੀ ‘ਤੇ ਇਹ ਕਾਰਵਾਈ ਕੀਤੀ ਗਈ ਸੀ। ਕੋਸਟ ਗਾਰਡ ਦੇ ਅਮਲੇ ਵਿੱਚ ਚਾਰ ਲੋਕ ਸਵਾਰ ਸਨ। ਰਿਪੋਰਟ ਮੁਤਾਬਕ ਆਪਰੇਸ਼ਨ ਦੌਰਾਨ ਹੈਲੀਕਾਪਟਰ ਨੂੰ ਅਰਬ ਸਾਗਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ।

Leave a Comment

Your email address will not be published. Required fields are marked *

Scroll to Top