ਭਾਰਤ ਸਰਕਾਰ ਨੇ ਰੱਖਿਆ ਗੈਂਗਸਟਰ ਗੋਲਡੀ ਬਰਾੜ `ਤੇ 10 ਲੱਖ ਰੁਪਏ ਦਾ ਇਨਾਮ
ਦਿੱਲੀ : ਵਿਦੇਸ਼ੀ ਤੇ ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਵਿਚ ਸਰਗਰਮ ਭਾਰਤੀ ਗੈਂਗਸਟਰ ਅਤੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਮੈਂਬਰ ਗੋਲਡੀ ਬਰਾੜ ‘ਤੇ ਭਾਰਤ ਸਰਕਾਰ ਨੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਸ ‘ਤੇ ਕੈਨੇਡਾ ਵਿੱਚ ਡੇਢ ਕਰੋੜ ਰੁਪਏ ਦਾ ਇਨਾਮ ਕੈਨੇਡਾ ਸਰਕਾਰ ਨੇ ਰੱਖਿਆ ਹੋਇਆ ਹੈ। ਅਗਵਾ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਐੱਨ.ਆਈ.ਏ. ਨੇ ਇਹ ਇਨਾਮ ਰੱਖਿਆ ਹੈ। ਚੰਡੀਗੜ੍ਹ ‘ਚ ਗੈਰ-ਕਾਨੂੰਨੀ ਜਬਰੀ ਵਸੂਲੀ ਅਤੇ ਜਾਨਲੇਵਾ ਹਮਲੇ ਨਾਲ ਜੁੜੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ ਦੀ ਇਹ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੈ।