‘ਭਾਤਰ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ : ਪ੍ਰਿਯੰਕਾ ਗਾਂਧੀ

‘ਭਾਤਰ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ : ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, 13 ਜੁਲਾਈ : ‘ਭਾਤਰ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ ਹੈ, ਇਹ ਗੱਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ’ਤੇ ਅੱਜ ਨਿਸ਼ਾਨਾ ਵਿੰਨਦਿਆਂ ਆਖੀ। ਉਨ੍ਹਾ ਕਿਹਾ ਕਿ ਕਿਹਾ ਕਿ ਇਸ ਵਿੱਚ ਹੈਰਾਨੀ ਦੀ ਕੀ ਗੱਲ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ ’ਤੇ ਹਮਲਾ ਕਰਨ ਵਾਲੇ ਲੋਕ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ। ਕੇਂਦਰ ਨੇ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ ਹੈ। ਇਸੇ ਦਿਨ 1975 ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਪ੍ਰਿਯੰਕਾ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਭਾਤਰ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਅਤੇ ਆਪਣਾ ਸੰਵਿਧਾਨ ਹਾਸਲ ਕੀਤਾ ਹੈ। ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਜਿਨ੍ਹਾਂ ਦੀ ਸੰਵਿਧਾਨ ਵਿੱਚ ਆਸਥਾ ੈ, ਉਹ ਹੀ ਸੰਵਿਧਾਨ ਦੀ ਰੱਖਿਆ ਕਰਨਗੇ।’’ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਸੰਵਿਧਾਨ ਲਾਗੂ ਹੋਣ ਦਾ ਵਿਰੋਧ, ਸੰਵਿਧਾਨ ਦੀ ਸਮੀਖਿਆ ਕਰਨ ਵਾਸਤੇ ਕਮਿਸ਼ਨ ਬਣਾਇਆ, ਸੰਵਿਧਾਨ ਖ਼ਤਮ ਕਰਨ ਦੀ ਅਪੀਲ ਕੀਤੀ, ਆਪਣੇ ਫੈਸਲਿਆਂ ਤੇ ਕੰਮਾਂ ਨਾਲ ਵਾਰ-ਵਾਰ ਸੰਵਿਧਾਨ ਅਤੇ ਲੋਕਤੰਤਰ ਦੀ ਆਤਮਾ ’ਤੇ ਹਮਲਾ ਕੀਤਾ, ਉਹ ਨਕਾਰਾਤਮਕ ਰਾਜਨੀਤੀ ਵਾਲਾ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ ਹੀ, ਇਸ ਵਿੱਚ ਹੈਰਾਨੀ ਕਿਸ ਗੱਲ ਦੀ?’

Leave a Comment

Your email address will not be published. Required fields are marked *

Scroll to Top