ਬੰਗਲਾਦੇਸ਼ੀ ਅਦਾਲਤ ਨੇ ਦਿੱਤਾ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ

ਬੰਗਲਾਦੇਸ਼ੀ ਅਦਾਲਤ ਨੇ ਦਿੱਤਾ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ
ਢਾਕਾ : ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਹਿੰਦੂ ਸਮੂਹ ਸੰਮਿਲਿਤਾ ਸਨਾਤਨੀ ਜੋਤ ਦੇ ਨੇਤਾ ਤੇ ਇਸਕਾਨ ਟਰੱਸਟ ਦੇ ਸਕੱਤਰ ਰਹੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ । ਉਨ੍ਹਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਵਿਚਾਲੇ, ਇਸਕਾਨ ਨੇ ਭਾਰਤ ਸਰਕਾਰ ਨੂੰ ਚਿਨਮਿਆ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ । ਦੱਸ ਦੇਈਏ ਕਿ ਚਿਨਮਿਆ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਦੇ ਖਿ਼ਲਾਫ਼ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ । ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਜ ਦ੍ਰੋਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ।

Leave a Comment

Your email address will not be published. Required fields are marked *

Scroll to Top