ਬੰਗਲਾਦੇਸ਼ ਅੰਦਰ ਇਕ ਹੋਰ ਹਿੰਦੂ ਵਿਅਕਤੀ ਨੂੰ ਮਾਰੀ ਗੋਲੀ, ਮੌਤ

ਦਿਲੀ, 30 ਦਸੰਬਰ : ਬੰਗਲਾਦੇਸ਼ ਅੰਦਰ ਘਟ ਗਿਣਤੀ ਹਿੰਦੂਆਂ ਉਪਰ ਅਤਿਆਚਾਰ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਇਕ ਹੋਰ ਹਿੰਦੁ ‌‌ਵਿਅਕਤੀ ਨੂੰ ਗੋਲੀ ਮਾਰਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਬੰਗਲਾਦੇਸ਼ ਦੇ ਪੇਂਡੂ ਅਰਧ ਸੈਨਿਕ ਬਲ ਦੇ ਇੱਕ ਮੈਂਬਰ, ਬਜੇਂਦਰ ਬਿਸਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਇਹ ਦੋ ਹਫ਼ਤਿਆਂ ਵਿੱਚ ਤੀਜਾ ਕਤਲ ਹੈ। ਗੁਆਂਢੀ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ‘ਤੇ ਹਮਲੇ ਲਗਾਤਾਰ ਜਾਰੀ ਹਨ। ਬੀਤੇ ਦਿਨ ਦੇਰ ਸ਼ਾਮ ਇੱਕ ਨੌਜਵਾਨ ਹਿੰਦੂ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਤਲ ਉਸੇ ਮੈਮਨਸਿੰਘ ਖੇਤਰ ਵਿੱਚ ਹੋਇਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਭੀੜ ਨੇ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਦੀਪੂ ਚੰਦਰ ਡੇਅ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਬਿਸਵਾਸ ਦੇ ਸਾਥੀ, ਨੋਮਾਨ ਮੀਆਂ, ‘ਤੇ ਗੋਲੀਬਾਰੀ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Scroll to Top