ਲੁਧਿਆਣਾ, 17 ਨਵੰਬਰ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਿੰਡੀਕੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਦੌਰਾਨ ਬ੍ਰਾਹਮਣ ਭਾਈਚਾਰੇ ਸੰਬੰਧੀ ਕੀਤੀਆਂ ਗਈਆਂ ਕਥਿਤ ਨਾਰਾਜ਼ਗੀਜਨਕ ਟਿੱਪਣੀਆਂ ਦੇ ਮੱਦੇਨਜ਼ਰ ਹਰਿਆਣਾ ਦੇ ਨਿਵਾਸੀ ਨਵਦੀਪ ਸਿੰਘ ਜਲਬੇੜਾ ਖ਼ਿਲਾਫ਼ ਲੁਧਿਆਣਾ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਦਸ ਦਈਏ ਕਿ ਨਵਦੀਪ ਜਲਬੇੜਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਧ ਚੜ੍ਹ ਕੇ ਫੈਲ ਰਹੀ ਹੈ। ਇਸ ਘਟਨਾ ਬਾਰੇ ਬ੍ਰਾਹਮਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ ਸਮੇਤ ਰਾਜੀਵ ਸ਼ਰਮਾ, ਪਾਲੀ ਸਹਿਜਪਾਲ ਅਤੇ ਪੰਡਿਤ ਰਾਜਨ ਸ਼ਰਮਾ ਨੇ ਲੁਧਿਆਣਾ ਪੁਲੀਸ ਨੂੰ ਸਾਫ਼ ਤੌਰ ‘ਤੇ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਨੇ ਤੁਰੰਤ ਕਾਰਵਾਈ ਕਰਦਿਆਂ ਜਲਬੇੜਾ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਹੈ। ਜਿਸਤੋ ਬਾਅਦ ਨਵਦੀਪ ਜਲਵੇੜਾ ਨੇ ਵੀ ਵੀਡਿਓ ਜਾਰੀ ਕਰਕੇ ਕਿਹਾ ਕਿ ਇਹ ਉਨਾ ਉਪਰ ਕੋਈ ਪਹਿਲਾ ਪਰਚਾ ਨਹੀ। ਅਸੀ ਪੰਜਾਬ ਦੇ ਹੱਕਾਂ ਲਈ ਬੋਲਦੇ ਰਹਾਂਗੇ।