ਅੰਮ੍ਰਿਤਸਰ, 5 ਜਨਵਰੀ : ਅਮ੍ਰਿਤਸਰ ਦੇ ਪਿੰਡ ਸਹੁਰਾ ਵਿਖੇ ਅੱਜ ਉਸ ਸਮੇ ਭਾਰੀ ਸ਼ੋਕ ਦੀ ਲਹਿਰ ਦੌੜ ਪਈ, ਜਦੋ ਇਕ ਪਿਤਾ ਨੇ ਆਪਣੀਆਂ ਦੋ ਧੀਆਂ ਦੇ ਨਾਲ ਜਹਿਰੀਲੀ ਦਵਾ ਪੀਕੇ ਜੀਵਨ ਲੀਲਾ ਸਮਾਪਤ ਕਰ ਲਈ। ਜਦੋ ਕਿ ਇਸ ਹਾਦਸੇ ਵਿਚ ਉਸਦੀ ਪਤਨੀ ਤੇ ਇਕ ਛੋਟਾ ਪੁੱਤਰ ਬਚ ਗਏ ਹਨ।
ਜਾਣਕਾਰੀ ਅਨੁਸਾਰ ਉਕਤ ਨੌਜਵਾਨ ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਕਾਫ਼ੀ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਮਾਨਸਿਕ ਤਣਾਅ ਵਿੱਚ ਸੀ। ਘਟਨਾ ਵਾਲੇ ਦਿਨ ਲਵਪ੍ਰੀਤ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨੂੰ ਅਟਾਰੀ ਕੰਮ ਲਈ ਛੱਡ ਕੇ ਘਰ ਵਾਪਸ ਆ ਗਿਆ ਸੀ।
ਘਰ ਆਉਣ ਮਗਰੋਂ ਉਸ ਨੇ ਪਹਿਲਾਂ ਖੁਦ ਜਹਿਰੀਲੀ ਦਵਾਈ ਨਿਗਲ ਲਈ ਅਤੇ ਫਿਰ ਆਪਣੀਆਂ ਦੋ ਧੀਆਂ—8 ਸਾਲਾ ਜਸਪ੍ਰੀਤ ਕੌਰ ਅਤੇ 6 ਸਾਲਾ ਵੀਰਪਾਲ ਕੌਰ—ਨੂੰ ਵੀ ਉਹੀ ਦਵਾਈ ਪਿਲਾ ਦਿੱਤੀ। ਜਦੋ ਤਕ ਪਰਿਵਾਰ ਵਾਲੇ ਉਨਾ ਨੂੰ ਹਸਪਤਾਲ ਲੈ ਕੇ ਗਏ ਤਾਂ ਉਨਾ ਦੀ ਮੌਤ ਹੋ ਚੁਕੀ ਸੀ। ਇਸ ਹਾਦਸੇ ਕਾਰਨ ਇਲਾਕੇ ਅੰਦਰ ਭਾਰੀ ਸ਼ੋਕ ਦੀ ਲਹਿਰ ਦੌੜ ਪਈ ਹੈ।