ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੇ ਸ਼ਡਿਊਲ ਦਾ ਤੈਅ ਕਰਦਿਆਂ ਦੱਸਿਆ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨਾਲ ਸਾਲ ਦੇ ਇਸ ਮਹੀਨੇ ਭਿੜੇਗੀ ਰੋਹਿਤ ਬ੍ਰਿਗੇਡ
ਨਵੀਂ ਦਿੱਲੀ : ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਵਿਚੋਂ ਇਕ ਕ੍ਰਿਕਟ ਖੇਡ ਜੋ ਕਿ ਸਭ ਤੋਂ ਵਧ ਲੋਕਪ੍ਰਿਅ ਹੈ ਦੇ ਸ਼ਡਿਊਲ ਦਾ ਬੀ. ਸੀ. ਸੀ. ਆਈ. ਆਈ. ਨੇ ਅਗਲੇ ਸੀਜ਼ਨ ਲਈ ਘਰੇਲੂ ਸੀਜ਼ਨ ਦਾ ਐਲਾਨ ਕੀਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦੱਸਿਆ ਕਿ ਟੀਮ ਇੰਡੀਆ ਅਗਲੇ ਸੀਜ਼ਨ ਵਿੱਚ ਘਰ ਵਿੱਚ ਕਿਹੜੀਆਂ ਟੀਮਾਂ ਨਾਲ ਭਿੜੇਗੀ, ਜਿਸ ਤਹਿਤ ਬੰਗਲਾਦੇਸ਼ ਅਤੇ ਨਿਊਜੀਲੈਂਡ ਨਾਲ ਸਾਲ ਦੇ ਇਸ ਮਹੀਨੇ ਭਿੜੇਗੀ।ਦੱਸਣਯੋਗ ਹੈ ਕਿ ਹਾਲ ਦੀ ਘੜੀ ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ `ਚ ਰੁੱਝੀ ਹੋਈ ਹੈ। ਇਸ ਤੋਂ ਬਾਅਦ ਟੀਮ ਫਿਰ ਤੋਂ ਜਿ਼ੰਬਾਬਵੇ ਦੇ ਦੌਰੇ `ਤੇ ਜਾਵੇਗੀ ਅਤੇ ਫਿਰ ਟੀਮ ਇੰਡੀਆ ਆਪਣੇ ਘਰ ਤਿੰਨ ਟੀਮਾਂ ਦੀ ਮੇਜ਼ਬਾਨੀ ਕਰੇਗੀ।